Tuesday, November 24, 2026

ਚੋਰੀ ਦੇ ਦੋ ਮੋਟਰਸਾਈਕਲਾਂ, ਮੋਬਾਇਲਾਂ ਤੇ ਕੈਮਰਿਆਂ ਸਮੇਤ ਦੋ ਗ੍ਰਿਫਤਾਰ

ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ  ਸੁਖਬੀਰ ਸਿੰਘ) – ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੇ ਚੋਰੀ ਦੇ 2 ਮੋਟਰਸਾਈਕਲਾਂ, 3 ਕੈਮਰਿਆਂ ਅਤੇ 12 ਮੋਬਾਇਲ PPN1101201801ਫੋਨਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੰਗਲ ਸਿੰਘ ਨੇ ਦੱਸਿਆ ਹੈ ਕਿ ਏ.ਐਸ.ਆਈ ਅਮਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਅਜੀਤ ਨਗਰ ਢੀਂਗਰਾ ਚੌਕ ਵਿਖੇ ਗਸ਼ਤ `ਤੇ ਸੀ ਤਾਂ ਖਾਸ ਮੁਖਬਰ ਦੀ ਇਤਲਾਹ `ਤੇ ਉਨਾਂ ਨੇ ਜਹਾਜਗੜ ਪਟਾਕਾ ਪਾਰਕੀਟ ਵਿੱਚ ਵਿੱਚ ਖੜੇ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰ ਲਿਆ।ਪੁਛਗਿੱਛ ਕਰਨ `ਤੇ ਜਿੰਨਾਂ ਨੇ ਆਪਣਾ ਨਾਮ ਮਨਦੀਪ ਸਿੰਘ ਉਰਫ ਮੰਨੂ ਪੁੱਤਰ ਸਤਨਾਮ ਸਿੰਘ ਵਾਸੀ ਨਿਊ ਕਪੂਰ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਅਤੇ ਸੂਰਜ ਸਿੰਘ ਉਰਫ ਬਾਬਾ ਪੁੱਤਰ ਮੰਗਲ ਸਿੰਘ ਵਾਸੀ ਗੁਰਨਾਮ ਨਗਰ, ਗਲੀ ਨੰਬਰ 9 ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੱਸਿਆ।ਉਕਤ ਦੋਨਾਂ ਦੀ ਤਲਾਸ਼ੀ ਲੈਣ `ਤੇ ਉਨਾਂ ਪਾਸੋਂ ਪੰਜ ਮੋਬਾਇਲ ਬਰਾਮਦ ਕੀਤੇੇ ਗਏ।ਉਨਾਂ ਕਿਹਾ ਕਿ ਦੋਨਾਂ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਆਈ.ਪੀ.ਸੀ ਦੀ ਧਾਰਾ 379, 411 ਤਹਿਤ ਕੇਸ ਨੰਬਰ 5 ਮਿਤੀ 10.1.2018 ਦਰਜ ਕੀਤਾ ਗਿਆ ਹੈ।ਥਾਣਾ ਮੁਖੀ ਨੇ ਕਿਹਾ ਕਿ ਤਫਤੀਸ਼ ਦੌਰਾਨ ਦੋਨਾਂ ਦੋਸ਼ੀਆਂ ਪਾਸੋਂ 7 ਹੋਰ ਮੋਬਾਇਲ, ਇੱਕ ਮੋਟਰ ਸਾਈਕਲ ਅਤੇ 3 ਕੈਮਰੇ ਵੀ ਬਰਾਮਦ ਕੀਤੇ ਗਏ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply