ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ) – ਮਾਨਯੋਗ ਸ੍ਰੀ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਦੇ ਨਿਰਦੇਸ਼ਾਂ ਅਨੁਸਾਰ ਅੱਜ ਕੌਮੀ ਸੜਕ ਸੁਰੱਖਿਆ ਹਫਤੇ ਦੀ ਸ਼ੁਰੂਆਤ ਦੌਰਾਨ ਅਮਰੀਕ ਸਿੰਘ ਪਵਾਰ ਡੀ.ਸੀ.ਪੀ, ਜਗਮੋਹਨ ਸਿੰਘ ਡੀ.ਸੀ.ਪੀ ਕਰਾਈਮ, ਸ੍ਰੀਮਤੀ ਜਸਵੰਤ ਕੌਰ ਰਿਆੜ ਏ.ਡੀ.ਸੀ.ਪੀ ਟਰੈਫਿਕ, ਸਰਬਜੀਤ ਸਿੰਘ ਬਾਜਵਾ ਏ.ਸੀ.ਪੀ ਟੈ੍ਰਫਿਕ, ਇੰਸਪੈਕਟਰ ਕੁਲਦੀਪ ਕੌਰ, ਇੰਸਪੈਕਟਰ ਅਮੋਲਕ ਸਿੰਘ, ਸਬ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਟੈ੍ਰਫਿਕ ਪੁਲਿਸ ਮੁਲਾਜ਼ਮਾਂ ਅਤੇ ਪੀ.ਸੀ.ਆਰ ਕਰਮਚਾਰੀਆਂ ਦੀ ਇੱਕ ਟ੍ਰੈਫਿਕ ਜਾਗਰੂਕਤਾ ਰੈਲੀ ਟ੍ਰੈਫਿਕ ਦਫਤਰ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿਸਿਆਂ ਤੋ ਹੰੁਦੀ ਹੋਈ ਨਾਵਲਟੀ ਚੌਕ ਵਿਖੇ ਖਤਮ ਹੋਈ।ਟੈ੍ਰਫਿਕ ਕਰਮਚਾਰੀਆਂ ਦੇ ਹੱਥਾਂ ਵਿੱਚ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੁਨੇਹਾ ਦਿੰਦੇ ਬੈਨਰ ਤੇ ਤਖਤੀਆਂ ਫੜੀਆਂ ਹੋਈਆਂ ਸਨ।ਇਸ ਤੋ ਇਲਾਵਾ ਚਾਇਨਾ ਡੋਰ ਦੀ ਵਰਤੋ ਨਾਲ ਹੋ ਰਹੇ ਸੜਕ ਹਾਦਸਿਆਂ ਤੋ ਆਮ ਪਬਲਿਕ ਨੂੰ ਸੁਚੇਤ ਕਰਨ ਲਈ ਸਕੂਲ ਵਿਦਿਆਥੀਆਂ ਨੂੰ ਨਾਲ ਲੈ ਕੇ ਚਾਇਨਾ ਡੋਰ ਦੇ ਵਿਰੁਧ ਲਾਰੰਸ ਰੋਡ ਵਿਖੇ ਇੱਕ ਪੈਦਲ ਮਾਰਚ ਕੀਤਾ ਗਿਆ।ਜਿਸ ਵਿੱਚ ਪੁਲਿਸ ਡੀ.ਏ.ਵੀ ਸਕੂਲ ਦੇ ਵਿਦਿਆਥੀ ਚਾਇਨਾ ਡੋਰ ਦੇ ਖਿਲਾਫ ਹੱਥਾਂ ਵਿਚ ਵੱਖ-ਵੱਖ ਸ਼ਲੋਗਨਾਂ ਵਾਲੇ ਬੈਨਰ, ਤੱਖਤੀਆਂ ਫੜੀ ਆਮ ਪਬਲਿਕ ਨੂੰ ਚਾਇਨਾ ਡੋਰ ਦੀ ਵਰਤੋ ਨਾਲ ਹੋ ਰਹੇ ਨੁਕਸਾਨਾਂ ਤੋਂ ਆਮ ਪਬਲਿਕ ਨੂੰ ਸੁਚੇਤ ਕਰ ਰਹੇ ਹਨ।
ਕੌਮੀ ਸੜਕ ਸੁਰੱਖਿਆ ਹਫਤੇ ਸਬੰਧੀ ਟੈ੍ਰਫਿਕ ਅਜੂਕੈਸ਼ਨ ਸੈਲ ਵਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਇੱਕ ਟੈ੍ਰਫਿਕ ਜਾਗਰੂਕਤਾ ਪੈਟਿੰਗ ਮੁਕਾਬਲਾ ਸਪਰਿੰਗ ਡੇਲ ਸਕੂਲ ਵਿਖੇ ਕਰਵਾਇਆ ਗਿਆ।ਜਿਸ ਵਿੱਚ ਬਚਿਆਂ ਨੇ ਆਪਣੀ ਕਲਾ ਦਾ ਬਾਖੂਬੀ ਮੁਜ਼ਾਹਰਾ ਕੀਤਾ।ਇਸ ਮੁਕਾਬਲੇ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥੀਅਣ ਜਸਲੀਨ ਸੈਣੀ ਨੇ ਪਹਿਲਾ, ਡੀ.ਏ.ਵੀ ਪਬਲਿਕ ਸਕੂਲ਼ ਦੀ ਵਰਿੰਦਾ ਤਾਇਲ ਨੇ ਦੂਸਰਾ ਅਤੇ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ਼ ਮਜੀਠਾ ਰੋਡ ਬਾਈਪਾਸ ਦੀ ਜਸਮੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆਂ ਨੂੰ ਵਿਧਾਇਕ ਸੁਨੀਲ ਦੱਤੀ ਅਮਰੀਕ ਸਿੰਘ ਪਵਾਰ ਡੀ.ਸੀ.ਪੀ, ਮੈਡਮ ਜਸਵੰਤ ਕੌਰ ਏ.ਡੀ.ਸੀ.ਪੀ ਟੈ੍ਰਫਿਕ, ਸਰਬਜੀਤ ਸਿੰਘ ਏ.ਸੀ.ਪੀ ਟੈ੍ਰਫਿਕ ਅਤੇ ਰਜੀਵ ਸ਼ਰਮਾ ਪ੍ਰਿਸੀਪਲ ਸਪਰਿੰਗ ਡੇਲ ਸਕੂਲ ਸਕੂਲ ਨੇ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ।ਇਸ ਤੋ ਇਲਾਵਾ ਟੈ੍ਰਫਿਕ ਕਰਮਚਾਰੀਆਂ ਵੱਲੋ ਵੱਖ-ਵਖ ਚੌਕਾਂ ਵਿੱਚ ਟੈ੍ਰਫਿਕ ਨਿਯਮਾਂ ਅਤੇ ਜਾਗਰੂਕਤਾ ਸਬੰਧੀ ਪੈਫਲੇਟ ਵੰਡੇ ਗਏ। ਸਾਰੇ ਸ਼ਹਿਰ ਵਿੱਚ ਟੈ੍ਰਫਿਕ ਨਿਯਮਾਂ ਨੂੰ ਦਰਸਾਉਂਦੇ ਬੈਨਰ ਅਤੇ ਹੋਰਡਿੰਗ ਲਗਾਏ ਗਏ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …