ਪਠਾਨਕੋਟ, 11 ਜਨਵਰੀ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਹੋਰ ਸੰਬੰਧਤ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲਾ ਉਤਪਾਦਨ ਕਮੇਟੀ ਦੀ ਮਾਸਿਕ ਮੀਟਿੰਗ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਦੇ ਮੀਟਿੰਗ ਹਾਲ ਵਿੱਚ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਦੀ ਪ੍ਰਧਾਨਗੀ ਹੇਠ ਹੋਈ।ਇਸ ਸਮੇਂ ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ, ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ, ਡਾ. ਤਰਸੇਮ ਸਿੰਘ ਡੀ.ਐਚ.ਓ, ਗੁਰਵਿੰਦਰ ਸਿੰਘ ਰੰਧਾਵਾ ਮੱਛੀ ਪਾਲਣ ਅਫਸ਼ਰ, ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਉਪਰਾਲੇ ਕਰਨ ਤੇ ਇਹ ਦੇਖਣ ਵਿੱਚ ਆਇਆ ਹੈ ਕਿ ਧਾਰ ਬਲਾਕ ਦੇ ਕਿਸਾਨ ਜੋ ਕਿ ਮੈਡੀਸਨ ਪਲਾਂਟ ਲਾਉਂਣ ਦੇ ਚਾਹਵਾਨ ਹਨ ਕਿਉਂਕਿ ਇਨਾਂ ਬੂੱਟਿਆਂ ਨੂੰ ਨਾ ਤਾਂ ਜੰਗਲੀ ਜਾਨਵਰ ਖਾਂਦੇ ਹਨ ਅਤੇ ਮੁਨਾਫਾ ਵੀ ਕਿਸਾਨਾਂ ਨੂੰ ਵਧੇਰੇ ਮਿਲ ਜਾਂਦਾ ਹੈ।ਉਨਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਵਿਭਾਗੀ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਕਿਸਾਨਾਂ ਦੀ ਉਪਰੋਕਤ ਮੰਗ ਨੂੰ ਰੱਖਣ ਤਾਂ ਜੋ ਕਿਸਾਨਾਂ ਨੂੰ ਵਧੇਰੇ ਲਾਭ ਪਹੁੰਚਾਉਂਣ ਦੇ ਉਦੇਸ਼ ਨਾਲ ਉਨਾਂ ਨੂੰ ਮੈਡੀਸਨ ਪਲਾਂਟ ਦੀ ਲਗਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਦੀ ਇਕ ਸਮੱਸਿਆ ਸਾਹਮਣੇ ਆਈ ਹੈ ਕਿ ਖੰਡ ਮਿਲ ਪਨਿਆੜ ਵੱਲੋਂ ਵਾਧੂ ਗੰਨੇ ਦੀ ਫਸਲ ਨੂੰ ਨਹੀਂ ਚੁੱਕਿਆ ਜਾ ਰਿਹਾ।ਇਸ ਸਬੰਧ ਵਿੱਚ ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੱਸਿਆ ਨੂੰ ਹੱਲ ਕਰਨ ਦੇ ਲਈ ਨਾਲ ਦੇ ਲਗਦੇ ਜਿਲਿਆਂ ਵਿੱਚ ਚੱਲ ਰਹੀਆਂ ਖੰਡ ਮਿੱਲਾਂ ਨਾਲ ਸੰਪਰਕ ਕਰ ਕੇ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਸਾਲ ਦੋਰਾਨ ਜ਼ਿਲਾ ਪਠਾਨਕੋਟ ਵਿੱਚ 2 ਜਿਲਾ ਪੱਧਰੀ ਕੈਂਪ ਲਗਾ ਕੇ ਕਰੀਬ 1996 ਕਿਸਾਨਾਂ ਨੂੰ ਖੇਤੀ ਦੋਰਾਨ ਪੈਦਾਵਾਰ ਵਧਾਉਂਣ ਲਈ ਸਿਖਲਾਈ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਬਲਾਕ ਪੱਧਰੀ 8 ਕੈਂਪ ਲਗਾ ਕੇ 949 ਕਿਸਾਨਾਂ ਨੂੰ ਸਿਖਲਾਈ ਦਿੱਤੀ ਹੈ।ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਰੀਬ 421 ਪਿੰਡਾਂ ਵਿੱਚ ਮਿੱਟੀ ਦੇ ਸੈਂਪਲ ਲੈਣ ਲਈ ਮੁਹਿੰਮ ਚਲਾਈ ਅਤੇ ਵਧੀਆ ਪੈਦਾਵਾਰ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ।
ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਸਾਲ 2017-18 ਦੋਰਾਨ ਨਵੇਂ ਬਾਗ ਲਗਾਉਂਣ ਲਈ ਕਰੀਬ 125 ਹੈਕਟੇਅਰ ਟੀਚਾ ਨਿਰਧਾਰਤ ਕੀਤਾ ਸੀ ਜਿਸ ਵਿੱਚੋਂ ਕਰੀਬ 119 ਹੈਕਟੇਅਰ ਭੂਮੀ ਤੇ ਨਵੇਂ ਬਾਗ ਲਗਾਏ ਗਏ ਹਨ।ਉਨਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਨੂੰ ਮੁੰਹਖੂਰ, ਬਰੂਸੀਲੋਸਿਸ ਅਤੇ ਈ.ਟੀ.ਵੀ ਅਜਿਹੀਆਂ ਬਿਮਾਰੀਆਂ ਤੋਂ ਬਚਾਉਣ ਲਈ ਵੈਕਸੀਨ ਲਗਾਉਂਣ ਦਾ ਟੀਚਾ ਸੱਤ ਪ੍ਰਤੀਸ਼ਤ ਪੂਰਾ ਕਰ ਲਿਆ ਗਿਆ ਹੈ।ਉਨਾਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਵਿਭਾਗੀ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 5 ਕੈਂਪ ਲਗਾਏ ਗਏ ਜਿਸ ਵਿੱਚ ਡੇਅਰੀ ਯੂਨਿਟਾਂ ਨੂੰ ਕਰਜਾ ਉਪਲੱਬਧ ਕਰਵਾਉਂਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media