ਜੰਡਿਆਲਾ ਗੁਰੂ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਈ ਹੇਠ ਸਥਾਨਕ ਜੋਤੀਸਰ ਕਲੋਨੀ ਵਿਖੇ ਨਜਾਇਜ਼ ਚੱਲ ਰਹੀਆਂ ਪਾਣੀ ਦੀਆਂ ਫੈਕਟਰੀਆਂ ਨੂੰ ਫੜਨ ਦੀ ਮੁਹਿੰਮ ਤਹਿਤ ਛਾਪੇਮਾਰੀ ਕੀਤੀ।ਇਸ ਦੌਰਾਨ ਜੋਤੀਸਰ ਦੀ ਗਲੀ ਨੰਬਰ 7 ਵਿੱਚ ਗੁਰੂ ਨਾਨਕ ਫੂਡ ਨਾਂ ਦੀ ਫੈਕਟਰੀ ਦੇ ਪਾਣੀ ਦੇ ਸੈਂਪਲ ਭਰੇ।ਇਸ ਤੋਂ ਮਗਰੋਂ ਉਥੇ ਨਜ਼ਦੀਕ ਹੀ ਘਰ ‘ਚ ਨਜਾਇਜ਼ ਚੱਲ ਰਹੀ ਇਕ ਹੋਰ ਪਾਣੀ ਦੀ ਫੈਕਟਰੀ `ਤੇ ਛਾਪੇਮਾਰੀ ਕੀਤੀ, ਪਰ ਉਸ ‘ਤੇ ਸਿਹਤ ਵਿਭਾਗ ਦੀ ਛਾਪਾਮਾਰ ਟੀਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਘਰ ਦੇ ਮਾਲਕਾਂ ਵਲੋਂ ਤਿੰਨ ਘੰਟੇ ਦਰਵਾਜ਼ਾ ਨਹੀਂ ਖੋਲਿਆ ਗਿਆ ਅਤੇ ਮੌਕੇ ‘ਤੇ ਨਾਇਬ ਤਹਿਸੀਲਦਾਰ ਰਾਜੇਸ਼ ਸ਼ਰਮਾ ਅਤੇ ਪੁਲੀਸ ਨੂੰ ਬੁਲਾਉਣਾ ਪਿਆ।
ਇਸ ਮੌਕੇ ਭਾਗੋਵਾਲੀਆ ਨੇ ਕਿਹਾ ਕੇ ਇਹ ਘਰ ‘ਚ ਚੱਲ ਰਹੀ ਮਿਨਰਲ ਵਾਟਰ ਦੀ ਫੈਕਟਰੀ ਨਜਾਇਜ਼ ਸੀ। ਇਸ ਵਿੱਚ ਪਾਣੀ ਦੀ ਪੈਕਿੰਗ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਨਹੀਂ ਕੀਤੀ ਜਾਂਦੀ ਸੀ।ਉਨ੍ਹਾਂ ਕਿਹਾ ਕੇ ਇਸ ਤਰਾਂ ਕਰ ਕੇ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਸਨ।ਇਸ ਲਈ ਇਨ੍ਹਾਂ ਦਾ ਸੈਂਪਲ ਵੀ ਭਰਿਆ ਗਿਆ ਹੈ। ਇਸ ਮੌਕੇ ਡਾਕਟਰ ਜਤਿੰਦਰ ਸਿੰਘ ਵਿਰਕ, ਏਐਸਆਈ ਤਰਸੇਮ ਸਿੰਘ ਹਾਜ਼ਰ ਸਨ।ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਜੰਡਿਆਲਾ ਗੁਰੂ ‘ਚ ਆਈ ਹੋਣ ਦੀ ਭਿਣਕ ਪੈਣ ਤੇ ਸਥਾਨਕ ਖਾਣ ਪੀਣ ਦੀਆਂ ਦੁਕਾਨਾ ਬੰਦ ਹੋ ਗਈਆਂ।
Check Also
ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ, ਅਪ੍ਰੈਲ ਤੋਂ ਹੁਣ ਤੱਕ ਲਏ ਗਏ 312 ਸੈਂਪਲ
ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀ.ਐਫ.ਡੀ.ਏ ਮੈਡਮ ਕਮਲਪ੍ਰੀਤ ਕੌਰ …
Punjab Post Daily Online Newspaper & Print Media