Sunday, March 15, 2026

ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਉਤਸ਼ਾਹ ਨਾਲ ਮਨਾਈ ਲੋਹੜੀ

ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੁੰਦਰ ਮੁੰਦਰੀਏ, ਹੋ, ਤੇਰਾ ਕੌਣ ਵਿਚਾਰਾ, ਹੋ, ਦੁੱਲਾ ਭੱਟੀ ਵਾਲਾ ਹੋ, ਅੱਜ ਕੁਝ ਅਜਿਹੇ ਹੀ ਲੋਕ PPN1201201803ਗੀਤਾਂ ਦੀਆਂ ਅਵਾਜ਼ਾਂ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਹੜੇ ਸਵੇਰ ਦੀ ਸਭਾ ਵਿੱਚ ਗੂੰਜ ਰਹੀਆਂ ਸਨ, ਜਿਥੇ ਸਾਰੇ ਵਿਦਿਆਰਥੀ ਤੇ ਅਧਿਆਪਕ ਲੋਹੜੀ ਦਾ ਤਿਉਹਾਰ ਰਲ-ਮਿਲ ਦੇ ਮਨਾ ਰਹੇ ਸਨ।ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਵਿਦਿਆਰਥੀਆਂ ਦੁਆਰਾ ਸਪੈਸ਼ਲ ਸਵੇਰ ਦੀ ਸਭਾ ਮਨਾਈ ਗਈ ਜਿਸ ਵਿੱਚ ਲੋਹੜੀ ਦੇ ਤਿਉਹਾਰ ਦੀ ਅਹਿਮੀਅਤ ਇਸਦੇ ਨਾਲ ਜੁੜੇ ਰਸਮ-ਰਿਵਾਜ਼ਾਂ ਤੇ ਬੋਲੇ ਜਾਣ ਵਾਲੇ ਲੋਕ-ਗੀਤਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਤੇ ਦੱਸਿਆ ਗਿਆ ਕਿ ਸਾਨੂੰ ਕੁੜੀਆਂ ਦੇ ਪੈਦਾ ਹੋਣ ਤੇ ਵੀ ਲੋਹੜੀ ਮਨਾਉਣੀ ਚਾਹੀਦੀ ਹੈ ਜਿਵੇਂ ਕਿ ਅਸੀਂ ਮੁੰਡਾ ਪੈਦਾ ਹੋਣ ਤੇ ਮਨਾਉਂਦੇ ਹਾਂ ਤੇ ਘਰ ਵਿੱਚ ਕਿਸੇ ਨਵੇਂ-ਵਿਆਹੇ ਦੀ ਲੋਹੜੀ ਮਨਾਉਂਦੇ ਹਾਂ।ਮੁੰਡਿਆਂ ਤੇ ਕੁੜੀਆਂ ਦੁਆਰਾ ਬੜੇ ਚਾਅ ਨਾਲ ਲੋਹੜੀ ਦੇ ਗੀਤ ਬੋਲੇ ਗਏ।ਸਕੂਲ ਦੇ ਪਿ੍ਰੰਸੀਪਲ ਤੇ ਅਧਿਆਪਕਾਂ ਨਾਲ ਮਿਲ ਕੇ ਸਭ ਨੇ ਲੋਹੜੀ ਬਾਲੀ ਤੇ “ਈਸ਼ਰ ਆਏ ਦਲਿੱਦਰ ਜਾਏ“ ਵਰਗੀਆਂ ਕਹਾਵਤਾਂ ਨਾਲ ਇਸ ਤਿਉਹਾਰ ਨੂੰ ਜੀ ਆਇਆਂ ਕਿਹਾ।ਬਲਦੀ ਹੋਈ ਧੂਣੀ, ਬੋਲੇ ਜਾ ਰਹੇ ਗੀਤ ਤੇ ਸਭ ਵੱਲੋਂ ਇਸ ਦੁਆਰਾ ਵਜਾਈਆਂ ਜਾ ਰਹੀਆਂ ਤਾੜੀਆਂ ਇੱਕ ਵੱਖਰੀ ਕਿਸਮ ਦਾ ਨਜ਼ਾਰਾ ਪੇਸ਼ ਕਰ ਰਹੀਆਂ ਸਨ।ਲੜਕੀਆਂ ਵੱਲੋਂ ਭੁੱਗਾ ਬਾਲਣ ਮੌਕੇ ਗਿੱਧਾ ਵੀ ਪਾਇਆ ਗਿਆ ।
ਇਸ ਪਵਿੱਤਰ ਤਿਉਹਾਰ ਦੇ ਮੌਕੇ ਤੇ ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ. ਕਾਲਜ ਨੇ ਆਪਣਾ ਅਸ਼ੀਰਵਾਦ ਵਿਦਿਆਰਥੀਆਂ ਨੂੰ ਭੇਜਿਆ ਤੇ ਹਮੇਸ਼ਾਂ ਤਿਉਹਾਰਾਂ ਦੀ ਅਹਿਮੀਅਤ ਬਣਾਈ ਰੱਖਣ ਨੂੰ ਕਿਹਾ।ਸਕੂਲ ਦੇ ਪ੍ਰਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾਂ ਆਪਣੇ ਤਿਉਹਾਰਾਂ ਤੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ।ਇਹ ਸਾਨੂੰ ਰਲ-ਮਿਲ ਕੇ ਰਹਿਣਾ ਸਿਖਾਉਂਦੇ ਹਨ ਤੇ ਪੀੜ੍ਹੀ-ਦਰ-ਪੀੜ੍ਹੀ ਇਵੇਂ ਹੀ ਇਹ ਸੰਭਾਲੇ ਜਾ ਸਕਦੇ ਹਨ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply