ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ) ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਨਕ
ਰੰਗਕਰਮੀਆਂ, ਲੇਖਕਾਂ, ਸਾਹਿਤ ਪ੍ਰੇਮੀਆਂ, ਕਲਾ ਪ੍ਰੇਮੀਆਂ ਤੇ ਅਦੀਬਾਂ ਨੇ ਲੋਹੜੀ ਤਿਉਹਾਰ ਮਨਾਇਆ, ਵਿਰਸਾ ਵਿਹਾਰ ਸੁਸਾਇਟੀ ਵੱਲੋਂ ਮਨਾਈ ਗਈ ਲੋਹੜੀ ਮੌਕੇ ਲੋਹੜੀ ਦੇ ਗੀਤ ‘ਸੁੰਦਰ ਮੁੰਦਰੀਏ’ ਗਾ ਕੇ ਦੁੱਲਾ ਭੱਟੀ ਦੀ ਯਾਦ ਨੂੰ ਤਾਜਾ ਕੀਤਾ ਅਤੇ ਸਥਾਨਕ ਅਤੇ ਨੌਜੁਆਨ ਕਲਾਕਾਰਾਂ ਨੇ ਲੋਹੜੀ ਦੇ ਗੀਤ ਗਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ।ਹਾਜ਼ਰ ਅਦੀਬਾਂ ਨੇ ਬਲਦੀ ਲੋਹੜੀ ਦੇ ਕੋਸੇ-ਕੋਸੇ ਨਿੱਘ ’ਚ ਆਪਸੀ ਭਾਈਚਾਰੇ ਅਤੇ ਆਪਸੀ ਰਿਸ਼ਤਿਆਂ ਦੇ ਸਦੀਵੀ ਨਿੱਘ ਦੀ ਕਾਮਨਾ ਕੀਤੀ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਸਕੱਤਰ ਰਮੇਸ਼ ਯਾਦਵ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦਾ ਨਵੇਂ ਸਾਲ ਦਾ ਕੈਂਲੰਡਰ ਰੀਲੀਜ਼ ਕੀਤਾ ਗਿਆ ਅਤੇ ਆਏ ਹੋਏ ਅਦੀਬਾਂ ਲੇਖਕਾਂ, ਕਲਾਕਾਰਾਂ ਅਤੇ ਨਾਟ ਪ੍ਰੇਮੀਆਂ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆ। ਇਸ ਮੌਕੇ ਲੋਕ ਗਾਇਕਾ ਸ੍ਰੀਮਤੀ ਗੁਰਮੀਤ ਬਾਵਾ, ਸ੍ਰੀਮਤੀ ਜਤਿੰਦਰ ਕੌਰ, ਸ੍ਰੀਮਤੀ ਅਰਤਿੰਦਰ ਸੰਧੂ, ਟੀ.ਐੈਸ ਰਾਜਾ, ਭੁਪਿੰਦਰ ਸਿੰਘ ਸੰਧੂ, ਅਰਵਿੰਦਰ ਸਿੰਘ ਭੱਟੀ, ਡਾ. ਰਸ਼ਮੀ ਨੰਦਾ, ਜਸਵੰਤ ਸਿੰਘ ਜੱਸ, ਸ਼ਿਆਮ ਸੁੰਦਰ ਦੀਪਤੀ, ਕਮਲ ਗਿੱਲ, ਨਰਿੰਦਰ ਸਾਂਘੀ, ਡਾ. ਬਿਕਰਮ, ਮੁਕੇਸ਼ ਕੁੰਦਰਾ, ਇੰਦਰੇਸ਼ਮੀਤ, ਡਾ. ਕਸ਼ਮੀਰ ਸਿੰਘ, ਅਮਰਪਾਲ, ਸਰਬਜੀਤ ਸਿੰੰਘ ਲਾਡਾ, ਗੁਰਤੇਜ ਮਾਨ ਆਦਿ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media