Tuesday, August 25, 2026

ਸੁੰਦਰ ਮੁੰਦਰੀਏ……

LOhri1

 

 

 

 

 

ਦਿਨ ਭਾਗਾਂ ਵਾਲਾ ਅੱਜ ਆਇਆ,
ਸੁੰਦਰ ਮੁੰਦਰੀਏ ਵਾਲਾ ਗੀਤ ਹੈ ਗਾਇਆ।

ਗਲੀ ਗਲੀ `ਚ ਮੰਗਣ ਇਹ ਦੁਵਾਵਾਂ,
ਮੁਟਿਆਰਾਂ ਨੱਚ ਕੇ ਜ਼ਸ਼ਨ ਮਨਾਇਆ।

ਨਿੱਕੇ ਬਾਲਾਂ ਦੀ ਆਮਦ `ਤੇ ਖੁੱਸ਼ ਹੋ ਕੇ।
ਵਿਹੜਿਆਂ `ਚ ਭੁੱਗਾ ਹੈ ਲਾਇਆ।

ਸਾਂਝੀਆਂ ਕੀਤੀਆਂ ਖੁੱਸ਼ੀਆਂ ਸਭ ਮਿਲ ਕੇ,
ਪ੍ਰਮਾਤਮਾ  ਦਾ ਰੱਜ ਰੱਜ ਸ਼ੁ਼਼ਕਰ ਮਨਾਇਆ।

ਭੇੈਣਾਂ ਵੀਰਾਂ ਲਈ ਸਦਾਂ ਹੀ ਮੰਗਣ ਦਵਾਵਾਂ,
ਵੀਰਾਂ ਵੀ ਆਪਣਾ ਫ਼਼ਰਜ ਖੂਬ ਨਿਭਾਇਆ।

ਸਤਿਗੁਰਾਂ ਸਤਿਕਾਰ ਬਖਸਿ਼ਆ ਔਰਤ ਨੂੰ,
ਕੁੱਖਾਂ ’ਚ ਜਾਵੇ ਨਾ ਧੀਆਂ ਨੂੰ ਮਾਰ ਮਕਾਇਆ।

ਧੀਆਂ ਬਿਨਾਂ ਨਾ ਲੱਗਣੇ ਮੇਲੇ ਜੱੱੱਗ ਉੱਤੇ,
ਸ਼ਾਨ ਵਾਲਾ ਇਹ ਬੂਟਾ ਕਿਤੇ ਜਾਵੇ ਨਾ ਕਮਲਾਇਆ।

ਦੁੱਖ ਸੁੱਖ ਵਿੱਚ ਸਦਾ ਹੀ ਸਹਾਈ ਹੋਵਣ,
‘ਫ਼ਕੀਰਾ’ ਜਾਵੇ ਇਨ੍ਹਾਂ ਨੂੰ ਵੀ ਪੜਾਇਆ।

ਨਵ ਜੰਮੀਆਂ ਬਾਲੜੀਆਂ ਦੀ ਵੀ ਬਾਲੀ ਜਾਵੇ ਲੋਹੜੀ,
ਇਨ੍ਹਾਂ ਦੀ ਕਿਲਕਾਰੀ ਨਾਲ ਘਰ ਜਾਵੇ ਰੁਸ਼਼ਨਾਇਆ।

PPW Vinod Faqira

 

 

 

 

 

 

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ- 98721 97326

vinodfaqira8@gmial.com

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply