Thursday, May 28, 2026

ਅਮਨਦੀਪ ਮੈਡੀਸਿਟੀ ‘ਚ ਸ਼ੁਰੂ ਕੀਤੀ ਮੋਟਾਪਾ ਘਟਾਉਣ ਦੀ ਓ.ਪੀ.ਡੀ

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਅਮਨਦੀਪ ਹਸਪਤਾਲ ਅਤੇ ਕਲਿਨਿਕਸ ਵੱਲੋਂ ਸਥਾਨਕ ਮਾਲ ਰੋਡ ਵਿਖੇ ਅਮਨਦੀਪ ਮੈਡੀਸਿਟੀ Dr. Paranjit S Kahlon‘ਚ ਜਿਥੇ ਦਿਲ ਦੇ ਰੋਗਾਂ, ਕਿਡਨੀ ਰੋਗਾਂ, ਜਿਗਰ, ਪੇਟ ਦੇ ਰੋਗਾਂ, ਡਾਇਲਿਸਿਸ, ਸ਼ੂਗਰ, ਜਨਰਲ ਮੈਡੀਸਿਨ. ਦੰਦਾਂ ਦੇ ਰੋਗਾਂ ਸਮੇਤ ਸਾਰੀਆਂ ਡਾਇਗਨੋਸਟਿਕ ਸੇਵਾਵਾਂ, ਨਵੇਂ ਜੰਮੇ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਦੇ ਨਾਲ ਹੀ ਹੁਣ ਮੋਟਾਪਾ ਘਟਾਉਣ ਲਈ ਓ.ਪੀ.ਡੀ ਸ਼ੁਰੂ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਨਦੀਪ ਗਰੁੱਪ ਦੇ ਬੁਲਾਰੇ ਨੇ ਦੱਸਿਆ ਕਿ ਡਾ. ਪਰਮਜੀਤ ਸਿੰਘ ਕਾਹਲੋਂ ਐਮ.ਐਸ ਵਲੋਂ ਸੋਮਵਾਰ ਤੋਂ ਸ਼ਨੀਵਾਰ ਤੱਕ ਹਰ ਰੋਜ਼ ਜਨਰਲ ਸਰਜਰੀ, ਕੰਸਲਟੈਂਟ ਜਨਰਲ ਅਤੇ ਲੈਪ੍ਰਾਸਕੋਪਿਕ ਸਰਜਰੀ, ਅਡਵਾਂਸਡ ਲੈਪ੍ਰੋਸਕੋਪਿਕ ਅਤੇ ਬੈਰੀਆਟ੍ਰਿਕ ਸਰਜਰੀ ਆਧੁਨਿਕ ਉਪਕਰਣਾਂ ਨਾਲ ਅਮਨਦੀਪ ਮੈਡੀਸਿਟੀ ‘ਚ ਸ਼ੁਰੂ ਕਰ ਦਿੱਤੀ ਗਈ ਹੈ।ਇਸ ਸਰਜਰੀ ਦਾ ਫਾਇਦਾ ਇਹ ਹੈ ਕਿ ਇਸ ਨਾਲ ਮਰੀਜ਼ ਨੂੰ ਦਰਦ ਬਹੁਤ ਘੱਟ ਹੁੰਦਾ ਹੈ, ਨਿਸ਼ਾਨ ਵੀ ਬਹੁਤ ਛੋਟੇ ਪੈਂਦੇ ਹਨ, ਖੂਨ ਬਹੁਤ ਘੱਟ ਵਗਦਾ ਹੈ ਅਤੇ ਮਰੀਜ਼ ਨੂੰ ਬਹੁਤ ਥੋੜੇ ਦਿਨ ਹਸਪਤਾਲ ‘ਚ ਰਹਿਣਾ ਪੈਂਦਾ ਹੈ।ਇਸ ਦੇ ਨਾਲ ਹੀ ਇਲਾਜ਼ ‘ਤੇ ਆਉਣ ਵਾਲਾ ਖਰਚਾ ਵੀ ਘਟ ਜਾਂਦਾ ਹੈ ਅਤੇ ਜਲਦ ਤੰਦਰੁਸਤ ਹੋ ਜਾਂਦਾ ਹੈ।
ਇਸ ਸੰਬੰਧੀ ਗੱਲਬਾਤ ਕਰਦਿਆਂ ਡਾ. ਪਰਮਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਲੈਪ੍ਰੋਸਕੋਪਿਕ ਸਰਜਰੀ ਵਿਧੀ ਨਾਲ ਹਰਨੀਆ, ਪਿੱਤੇ ਦੀ ਪਥਰੀ, ਅਪੈਂਡਿਕਸ, ਹਿਅਟੁਸ ਹਰਨੀਆ, ਪੇਟ ਦੇ ਕੈਂਸਰ, ਰੇਕਟਲ ਪ੍ਰੋਲੇਪਸ ਆਦਿ ਰੋਗਾਂ ਦਾ ਇਲਾਜ਼ ਵੀ ਕੀਤਾ ਜਾਵੇਗਾ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply