Tuesday, April 30, 2024

ਰਵਾਇਤੀ ਉਤਸ਼ਾਹ ਤੇ ਜੋਸ਼ੋਖਰੋਸ਼ ਨਾਲ ਮਨਾਇਆ ਗਿਆ ਲੋਹੜੀ ਦਾ ਤਿਓਹਾਰ

ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ) – ਲੋਹੜੀ ਦਾ ਤਿਓਹਾਰ ਅੱਜ ਗੁਰੂ ਨਗਰੀ ਵਿੱਚ ਰਵਾਇਤੀ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਮਨਾਇਆ PPN1301201801ਗਿਆ।ਜਿਸ ਦੌਰਾਨ ਗਲੀਆਂ ਬਜਾਰਾਂ ਤੇ ਮਾਰਕੀਟਾਂ ਵਿੱਚ ਵਿਸ਼ੇਸ਼ ਰੌਣਕਾਂ ਦੇਖਣ ਨੂੰ ਮਿਲੀਆਂ।ਮੁੰਗਫਲੀ-ਰਿਓੜੀਆਂ, ਚਿੜਵੇ, ਗਚਕਾਂ ਦੇ ਸਟਾਲਾਂ ਤੇ ਦੁਕਾਂਨਾਂ ਤੋਂ ਇਲਾਵਾ ਹਲਵਾਈਆਂ ਦੀਆਂ ਦੁਕਾਨਾਂ  ਤੋਂ ਮਠਿਆਈਆਂ ਖਾਸਕਰ ਗਰਮਾ ਗਰਮ ਖਜ਼ੂਰਾਂ ਅਤੇ ਤਿਲਾਂ ਵਾਲਾ ਭੂੱਗਾ ਖਰੀਦਣ ਲਈ ਲੋਕਾਂ ਦੀਆਂ ਵੱਡੀਆਂ ਭੀੜਾਂ ਨਜ਼ਰੀ ਪਾਈਆਂ।ਸੜਕਾਂ ਕਿਨਾਰੇ ਗੰਨੇ ਲੱਗੀਆਂ ਰੇਹੜੀਆਂ ਤੋਂ ਦੇਰ ਸ਼ਾਮ ਤੱਕ ਗੰਨੇ ਦਾ ਰਸ ਖਰੀਦਣ ਵਾਲ਼ਿਆਂ ਦਾ ਤਾਂਤਾ ਲੱਗਾ ਰਿਹਾ।
ਚਿਰਾਂ ਤੋਂ ਲੋਹੜੀ ਦੇ ਤਿਓਹਾਰ ਦੀ ਉਡੀਕ ਕਰ ਰਹੇ ਪਤੰਗਬਾਜ਼ੀ ਦੇ ਸ਼ੌਕੀਨ ਬੱਚਿਆਂ ਤੇ ਨੌਜਵਾਨਾਂ ਵਿੱਚ ਅਲੱਗ ਤਰਾਂ ਦਾ ਜੋਸ਼ ਤੇ ਉਤਸ਼ਾਹ ਦੇਖਿਆ ਗਿਆ।ਤੜਕੇ ਸਵੇਰੇ ਤੋਂ ਹੀ ਪਤੰਗਬਾਜ਼ ਆਪਣੇ ਘਰਾਂ ਦੀਆਂ ਛੱਤਾਂ `ਤੇ ਚੜ ਕੇ ਪਤੰਗਾਂ ਉਡਾ ਰਹੇ ਸਨ ਅਤੇ ਨੌਜਵਾਨਾਂ ਨੇ ਇਸ ਤਿਓਹਾਰ ਦਾ ਪੂਰਾ ਮਜ਼ਾ ਲੈਣ ਲਈ ਕੋਠਿਆਂ ਉਪਰ ਲਾਊਡ ਸਪੀਕਰ ਅਤੇ ਡੀ.ਜੇ ਲਾ ਕੇ ਉਚੀਆਂ ਅਵਾਜ਼ਾਂ ਵਿੱਚ `ਬੋ ਕਾਟਾ `ਤੇ `ਆਈ ਬੋ` ਦੇ ਨਾਅਰੇ ਲਾਏ।ਸਰਕਾਰ ਵਲੋਂ ਚਾਈਨਾ ਡੋਰ `ਤੇ ਪਾਬੰਦੀ ਦੇ ਬਾਵਜ਼ੂਦ ਵੀ ਲੋਕਾਂ ਨੇ ਧੜੱਲੇ ਨਾਲ ਸਿੰਥੈਟਿਕ ਤੇ ਪਲਾਸਟਿਕ ਦੀ ਮਾਰੂ ਚਾਈਨਾਂ ਡੋਰ ਦਾ ਇਸਤੇਮਾਲ ਕਰਨ ਦੀਆਂ ਵੀ ਖਬਰਾਂ ਹਨ ।ਕਈ ਥਾਵਾਂ `ਤੇ ਪਤੰਗਬਾਜ਼ਾਂ ਦਰਮਿਆਨ ਪਤੰਗਬਾਜ਼ੀ ਦੇ ਮੁਕਾਬਲੇ ਹੋਏ ਅਤੇ ਮਾਮੂਲੀ ਬਹਿਸਬਾਜ਼ੀ ਵੀ ਹੋਈ।ਪਤੰਗਾਂ ਤੇ ਡੋਰ ਵੇਚਣ ਵਾਲੀਆਂ ਦੁਕਾਨਾਂ `ਤੇ ਦੇਰ ਸ਼ਾਮ ਤੱਕ ਰੋਣਕਾਂ ਲੱਗੀਆਂ ਰਹੀਆਂ।
ਲੋਹੜੀ ਦੇ ਤਿਓਹਾਰ `ਤੇ ਲੜਕੇ ਦੇ ਨਵੇਂ ਵਿਆਹ ਤੇ ਨਵ-ਜੰਮੇ ਲੜਕੇ ਲੜਕੀਆਂ ਦੇ ਪਰਿਵਾਰਾਂ ਵਲੋਂ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਲੋਹੜੀ ਵੰਡੀ ਗਈ ਅਤੇ ਭੁੱਗੇ ਬਾਲੇ ਗਏ।ਜਿਸ ਦੌਰਾਨ ਨੌਜਵਾਨ ਲੜਕੇ ਲੜਕੀਆਂ ਨੇ ਲੋਕ ਗੀਤ ਗਾਉਂਦਿਆਂ ਢੋਲ ਅਤੇ ਡੀ.ਜੇ ਦੀ ਥਾਪ `ਤੇ ਗਿੱਧੇ ਤੇ ਭੰੰਗੜੇ ਪਾਏ ।ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਵੀ ਲੋਹੜੀ ਮਨਾਈ ਗਈ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਨਵਜਨਮੀਆਂ ਬੱਚੀਆਂ ਨੂੰ ਕੰਬਲ ਵੰਡੇ।ਇਸ ਮੌਕੇ ਸੰਸਦ ਮੈਂਬਰ ਗੁਰਜੀਤ ਔਜਲਾ ਵੀ ਵਿਸ਼ੇਸ਼ ਤੌਰ `ਤੇ ਮੌਜੂਦ ਰਹੇ ।
ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਘਰ ਪਾਰਟੀ ਵਰਕਰਾਂ ਤੇ ਮੁਲਾਜ਼ਮਾਂ ਨਾਲ ਮਿਲ ਕੇ ਲੋਹੜੀ ਦੀਆਂ ਖੁਸ਼ੀਆਂ ਮਨਾਈਆਂ। ਉਨਾਂ ਨੇ ਪਤੰਗਾਂ ਉਡਾਈਆਂ ਤੇ ਭੰਗੜਾ ਵੀ ਪਾਇਆ।ਇਸ ਤੋਂ ਇਲਾਵਾ ਉਹ ਆਪਣੇ ਨਜ਼ਦੀਕੀਆਂ ਤੇ ਸ਼ੁਭਚਿੰਤਕਾਂ ਵਲੌਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵਲੋਂ ਆਯੌਜਿਤ ਕੀਤੇ ਗਏ ਲੋਹੜੀ ਸਮਾਗਮਾਂ ਵਿੱਚ ਵੀ ਸ਼ਾਮਲ ਹੋਏ।ਇਸ ਮੌਕੇ ਸਿੱਧੂ ਨੇ ਲੋਕਾਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਲੋਹੜੀ ਮਨਾਉਣ ਲਈ ਵੀ ਪ੍ਰੇਰਿਆ।ਉਨਾਂ ਕਿਹਾ ਲੋਹੜੀ ਦਾ ਤਿਓਹਾਰ ਪੰਜਾਬੀਆਂ ਲਈ ਖੁਸ਼ੀਆਂ ਤੇ ਖੇੜਿਆਂ ਦਾ ਤਿਓਹਾਰ ਹੈ, ਜਦ ਉਹ ਬਿਨਾਂ ਕਿਸੇ ਭਿੰਨ ਭੇਦ ਤੇ ਊਚ ਨੀਚ ਦੇ ਇੱਕਠੇ ਹੋ ਕੇ ਲੋਹੜੀ ਬਾਲਦੇ ਹਨ ਅਤੇ ਨੱਚ ਗਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ।ਖਾਸ ਗੱਲ ਇਹ ਰਹੀ ਕਿ ਲੋਕਾਂ ਨੇ ਮਿਲ ਕੇ ਗਲੀਆਂ ਤੇ ਬਜਾਰਾਂ ਵਿੱਚ ਭੁੱਗਾ ਬਾਲ ਕੇ ਲੋਹੜੀ ਮਨਾਈ ਤੇ ਭਾਈਚਾਰਕ ਸਾਂਝ ਤੇ ਆਪਸੀ ਪ੍ਰੇਮ ਪਿਆਰ ਨੂੰ ਹੋਰ ਪਕੇਰਾ ਕੀਤਾ।ਛੋਟੇ ਬੱਚੇ ਬੱਚੀਆਂ ਨੇ ਘਰ ਘਰ ਜਾ ਕੇ ਲੋਹੜੀ ਵੀ ਮੰਗੀ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply