ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੁਰਾਣੇ ਸ਼ਮੇ ਤੋਂ ਲੋਹੜੀ ਹਮੇਸ਼ਾਂ ਮੁੰਡਿਆਂ ਦੀ ਹੀ ਮਨਾਈ ਜਾਂਦੀ ਸੀ ਅਤੇ ਲੜਕੀ ਦਾ ਪੈਦਾ ਹੋਣਾ ਬੋਝ
ਮੰਨਿਆਂ ਜਾਦਾ ਸੀ।ਪਰ ਹੁਣ ਸਮਾਜ ਦੀ ਸੋਚ ਵਿੱਚ ਤੇਜ਼ੀ ਨਾਲ ਹੋ ਰਹੇ ਪਰਿਵਰਤਨ ਨਾਲ ਲੜਕੀਆਂ ਨੂੰ ਵੀ ਬਹੁਤੇ ਜਾਗਰੂਕ ਮਾਪੇ ਮੁੰਡਿਆਂ ਵਾਂਗ ਆਪਣੀਆਂ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਚੰਗਾ ਸੰਦੇਸ਼ ਦੇ ਰਹੇ ਹਨ ਅਤੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਪਰਿਵਾਰ ਵੱਡੇ ਪੱਧਰ `ਤੇ ਲੜਕੀ ਦੇ ਜਨਮ ਹੋਣ ਤੇ ਵੀ ਲੋਹੜੀ ਮਨਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ।ਇਸੇ ਤਰ੍ਹਾਂ ਸਮਾਜ ਲਈ ਮਿਸਾਲ ਬਨਣ ਵਾਲੇ ਸਮਾਜ ਸੇਵੀ ਵਾਤਾਵਰਣ ਪ੍ਰੇਮੀ ਅਧਿਆਪਕ ਮਹਿੰਦਰ ਪ੍ਰਤਾਪ ਐਮ.ਪੀ ਨੇ ਨੂੰ ਆਪਣੀ ਪੁੱਤਰੀ ਕਨਿਕਾ ਸ਼ਰਮਾ ਦੀ ਲੋਹੜੀ ਮਨਾਉਣ `ਤੇ ਸੰਸਥਾ ਪਰਿਵਰਤਨ ਵੱਲੋਂ ਵਿਸੇਸ਼ ਸਨਮਾਨ ਦਿੱਤਾ ਗਿਆ ਹੈ ਤਾਂ ਜੋ ਹੋਰ ਲੋਕ ਵੀ ਇਸ ਪਿਰਤ ਨੂੰ ਅੱਗੇ ਵਧਾਉਣ ਅਤੇ ਸਮਾਜ ਦੇ ਵਿੱਚ ਲੜਕੀਆਂ ਦਾ ਸਤਿਕਾਰ ਹੋਰ ਵਧੇ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media