Tuesday, July 21, 2026

ਵਿਸੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਈ ਲੋਹੜੀ

ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬਦਲ ਰਹੇ ਸਮਾਜ ਵਿੱਚ ਜਿਥੇ ਬਹੁਤੇ ਤਿਉਹਾਰ ਰਸਮੀ ਹੀ ਬਣਦੇ ਜਾ ਰਹੇ ਹਨ, ਉਥੇ ਬਹੁਤੇ PPN1301201804ਤਿਉਹਾਰ ਆਪਣੇ ਖਾਸ ਸਕੇ ਸਬੰਧੀਆਂ ਤੱਕ ਹੀ ਸੀਮਿਤ ਹੋ ਰਹੇ ਹਨ। ਪਰ ਸਮਾਜ ਦੀ ਇਸ ਤੰਗ ਸੋਚ ਨੂੰ ਬਦਲਦੇ ਹੋਏ ਲੋੜਵੰਦਾਂ ਦੀ ਮਦਦ ਕਰਕੇ ਖੁਸ਼ੀਆਂ ਸਾਂਝੀਆਂ ਕਰਨ ਦੀ ਵੱਡੀ ਸੋਚ ਸਦਕਾ ਲੋਹੜੀ ਮੌਕੇ ਸੰਸਥਾ `ਰੌਸ਼ਨੀ` ਵੱਲੋਂ ਸਮਾਜ ਸੇਵੀ ਅਧਿਆਪਕ ਜਗਜੀਤਪਾਲ ਸਿੰਘ ਘਨੌਰੀ ਨੇ ਆਪਣੀ ਨੇਕ ਕਮਾਈ ਵਿੱਚੋਂ ਵਿਸੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਸਮਾਜ ਸਰਬ ਸਾਂਝੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮਾਜ ਨੂੰ ਇੱਕ ਨਵੀ੍ਹ ਸੋਚ ਵੱਲ ਪ੍ਰੇਰਿਤ ਕਰਨ ਦਾ ਹੰਭਲਾ ਮਾਰਿਆ ਹੈ। ਇਸ ਮੌਕੇ ਪ੍ਰਿੰਸੀਪਲ ਰਜਿੰਦਰ ਕੁਮਾਰ, ਹੈਡ ਟੀਚਰ ਹਰਜਿੰਦਰ ਸਿੰਘ, ਧਲਵੀਰ ਸਿੰਘ, ਨਾਨਕ ਸਿੰਘ ਆਦਿ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply