Monday, March 16, 2026

ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਦੀ ਸੇਵਾ ਦੇ 18 ਸਾਲ ਪੂਰਨ ਹੋਣ `ਤੇ ਸਾਧ ਸੰਗਤ ਨੇ ਕੀਤਾ ਸਤਿਕਾਰ

ਹਜ਼ੂਰ ਸਾਹਿਬ (ਨਾਂਦੇੜ), 13 ਜਨਵਰੀ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ PPN1301201808ਨੇ ਸ਼ਨੀਵਾਰ 13 ਜਨਵਰੀ ਨੂੰ ਤਖ਼ਤ ਸਾਹਿਬ ਅਤੇ ਅੰਗੀਠਾ ਸਾਹਿਬ ਦੀ ਸੇਵਾ ਸਾਂਭ ਕੇ 18 ਸਾਲ ਪੂਰਨ ਕੀਤੇ ਹਨ।ਇਸ ਖੁਸ਼ੀ ਵਿੱਚ ਹਜ਼ੂਰੀ ਸਾਧ ਸੰਗਤਾਂ ਵਲੋਂ ਬਾਬਾ ਜੀ ਦਾ ਸ਼ਰਧਾ ਨਾਲ ਸਤਿਕਾਰ ਕੀਤਾ ਗਿਆ।ਇਸ ਖੁਸ਼ੀ ਦੇ ਮੌਕੇ ਉਨ੍ਹਾਂ ਦੇ ਪਰਿਵਾਰ ਵਲੋਂ ਰਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਸ਼ਨੀਵਾਰ ਨੂੰ ਸਵੇਰੇ 9.00 ਵਜੇ ਸਮੇਂ ਤਖ਼ਤ ਸਾਹਿਬ ਵਿਖੇ ਕੀਤੀ ਗਈ।ਉਨ੍ਹਾਂ ਦੇ ਭਾਈ ਸਰਦਾਰ ਧਨਵੰਤ ਸਿੰਘ ਕੜੇਵਾਲੇ, ਹਰਜੀਤ ਸਿੰਘ ਕੜੇਵਾਲੇ ਅਤੇ ਹੋਰ ਵੀ ਮੈਂਬਰ ਮੌਜੂਦ ਸਨ।ਦੁਪਹਿਰ 12.00 ਵਜੇ ਪਾਠ ਦੀ ਸਮਾਪਤੀ ਦੀ ਖੁਸ਼ੀ ਵਿਚ ਲੰਗਰ ਲਗਾਇਆ ਗਿਆ।
ਇਸ ਵੇਲੇ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸ਼ੀਤਲ, ਧੂਪੀਆ ਰਾਮ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਸਾਬਕਾ ਗ੍ਰੰਥੀ ਗਿਆਨੀ ਹਰਦੀਪ ਸਿੰਘ, ਗੁਰਦੁਆਰਾ ਬੋਰਡ ਦੇ ਸਾਬਕਾ ਪ੍ਰਧਾਨ ਸਰਦਾਰ ਲੱਡੂ ਸਿੰਘ ਮਹਾਜਨ, ਬੋਰਡ ਦੇ ਮੈਂਬਰ ਰਣਜੀਤ ਸਿੰਘ ਕਾਮਠੇਕਰ, ਭਾਗੀਂਦਰ ਸਿੰਘ ਘੜੀਸਾਜ਼, ਨੌਨਿਹਾਲ ਸਿੰਘ ਜਾਗੀਰਦਾਰ, ਸੁਪਰਡੈਂਟ  ਥਾਨ ਸਿੰਘ, ਪ੍ਰਮੁੱਖ ਅਧਿਕਾਰੀ ਦੇਵੇਂਦਰਪਾਲ ਸਿੰਘ ਚਾਵਲਾ, ਰਣਜੀਤ ਸਿੰਘ ਚਿਰਾਗੀਆਂ, ਨਾਰਾਇਣ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਦਰੋਗਾ, ਗੁਰਮੀਤ ਸਿੰਘ ਦਫੇਦਾਰ, ਪ੍ਰਕਾਸ਼ ਨਿਹਾਲਾਨੀ, ਨਰੇਸ਼ ਨਾਥਨੀ ਅਤੇ ਬੜੀ ਸੰਖਿਆ ਵਿੱਚ ਸਾਧ ਸੰਗਤਾਂ ਵੀ ਲੰਗਰ ਪ੍ਰਸਾਦ ਵਾਸਤੇ ਮੌਜੂਦ ਸਨ।ਸੰਤ ਬਾਬਾ ਕੁਲਵੰਤ ਸਿੰਘ ਵਲੋ ਸਾਰੀਆਂ ਦਾ ਧੰਨਵਾਦ ਕੀਤਾ ਗਿਆ।18 ਸਾਲ ਪਹਿਲਾਂ ਸੰਤ ਬਾਬਾ ਕੁਲਵੰਤ ਸਿੰਘ ਨੂੰ 13 ਜਨਵਰੀ ਨੂੰ ਅਚਾਨਕ ਜਥੇਦਾਰ ਦੇ ਅਹੁੱਦੇ `ਤੇ ਨਿਯੁੱਕਤ ਕੀਤਾ ਗਿਆ ਸੀ।ਸਾਬਕਾ ਜਥੇਦਾਰ ਸੰਤ ਬਾਬਾ ਸਵ. ਹਜੂਰਾ ਸਿੰਘਜੀ ਧੁਪਿਯਾ ਦਾ ਦੇਹਾਂਤ ਹੋਣ ਕਾਰਣ ਬਾਬਾ ਕੁਲਵੰਤ ਸਿੰਘਜੀ ਨੂੰ ਜਥੇਦਾਰ ਥਾਪਿਆ ਗਿਆ ਸੀ. ਸੰਤ ਬਾਬਾ ਕੁਲਵੰਤ ਸਿੰਘ ਜੀ ਦੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300ਵਾਂ ਗੁਰਤਾ ਗੱਦੀ ਦਿਵਸ ਸਾਲ 2008 ਵਿੱਚ ਮਨਾਇਆ ਗਿਆ ਸੀ।ਉਨ੍ਹਾਂ ਦੇ ਜੀਵਨ ਦੀ ਇਹ ਸਭ ਤੋਂ ਵੱਡੀ ਉਪਲਬਧੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply