ਕਿਹਾ, ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਤੋਂ ਅਕਾਲੀ ਆਗੂ ਕਿਉਂ ਘਬਰਾਏ
ਪਠਾਨਕੋਟ, 12 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁੱਛਿਆ ਹੈ ਕਿ ਜਦ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਤਾਂ ਉਸ ਨੇ ਕਿਸਾਨੀ ਕਰਜਿਆਂ ਦੀ ਮਾਫੀ ਲਈ ਕੀ ਕੀਤਾ ਸੀ।
ਜਾਖੜ ਨੇ ਕਿਹਾ ਕਿ ਹੁਣ ਅਕਾਲੀ ਦਲ ਦੇ ਆਗੂ ਰਾਜਪਾਲ ਕੋਲ ਮਿਲ ਕੇ ਕਿਸਾਨੀ ਕਰਜਿਆਂ ਦੀ ਗੱਲ ਕਰ ਰਹੇ ਹਨ ਜਦ ਕਿ ਉਨਾਂ ਦੀ ਆਪਣੀ ਸਰਕਾਰ ਸੀ ਤਾਂ ਉਨਾਂ ਕਿਸਾਨਾਂ ਲਈ ਕੁਝ ਨਹੀਂ ਕੀਤਾ।ਜਾਖੜ ਨੇ ਅਕਾਲੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਰਾਜਪਾਲ ਨੂੰ ਮਿਲਣ ਦੀ ਬਜਾਏ ਆਪਣੀ ਭਾਈਵਾਲ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਲ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿਸਾਨੀ ਕਰਜੇ ਮਾਫੀ ਲਈ ਮਦਦ ਕਿਉਂ ਨਹੀਂ ਮੰਗ ਲੈਂਦੇ।
ਜਾਖੜ ਨੇ ਅਕਾਲੀ ਰਾਜ ਵੇਲੇ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਮਾਰਚ 2016 ਵਿਚ ‘ਪੰਜਾਬ ਸੈਟਲਮੈਂਟ ਆਫ ਐਗਰੀਕਲਰਚਰ ਇਨਡੈਬਟਨੈਸ ਬਿੱਲ 2016’ ਪਾਸ ਕੀਤਾ ਸੀ, ਪਰ ਬਿੱਲ ਪਾਸ ਕਰਨ ਤੋਂ ਬਾਅਦ ਇਹ ਸਰਕਾਰ ਪੁਰੀ ਤਰਾਂ ਨਾਲ ਹੱਥ ਤੇ ਹੱਥ ਧਰ ਕੇ ਬੈਠੀ ਰਹੀ ਅਤੇ ਜ਼ਿਲਾ ਅਤੇ ਰਾਜ ਪੱਧਰ ਤੇ ਬਣਨ ਵਾਲੇ ਕਰਜਾ ਨਿਪਟਾਰਾ ਟ੍ਰਿਬਿਊਨਲਾਂ ਦੇ ਗਠਨ ਲਈ ਕੁੱਝ ਨਹੀਂ ਕੀਤਾ।6 ਮਹੀਨੇ ਬਾਅਦ ਸੰਤਬਰ 2016 ਵਿਚ 22 ਵਿਚੋਂ ਕੇਵਲ 5 ਜ਼ਿਲਿਆਂ ਵਿਚ ਜਿਲਾਂ ਟ੍ਰਿਬਿਊਨਲ ਦੇ ਚੇਅਰਮੈਨ ਲਾਏ, ਪਰ ਨਾ ਤਾਂ ਉਨਾਂ ਨੂੰ ਕੋਈ ਸਟਾਫ ਦਿੱਤਾ ਤੇ ਨਾ ਹੀ ਇਸ ਸਬੰਧੀ ਹੋਰ ਕੋਈ ਪ੍ਰਕ੍ਰਿਆ ਅੱਗੇ ਤੋਰੀ।ਉਨਾਂ ਕਿਹਾ ਕਿ ਇਸ ਤੋਂ ਅਕਾਲੀ ਦਲ ਦੀ ਆਪਣੀ ਕਿਸਾਨੀ ਕਰਜੇ ਬਾਰੇ ਪਹੁੰਚ ਦਾ ਪਤਾ ਲੱਗਦਾ ਹੈ ਕਿ ਅਕਾਲੀ ਦਲ ਦੇ ਆਗੂ ਕਿਸਾਨਾਂ ਨੂੰ ਇਕ ਵੋਟ ਬੈਂਕ ਤੋਂ ਵੱਧ ਕੁੱਝ ਨਹੀਂ ਸਮਝਦੇ ਅਤੇ ਕਿਸਾਨਾਂ ਦੇ ਨਾਂਅ `ਤੇ ਆਪਣੀ ਸਿਆਸਤ ਚਮਕਾਉਣ ਵਾਲਿਆਂ ਨੇ ਅਸਲ ਵਿਚ ਕਿਸਾਨਾਂ ਲਈ ਆਪਣੀ ਸਰਕਾਰ ਵੇਲੇ ਕੁਝ ਨਹੀਂ ਕੀਤਾ।ਜਦ ਹੁਣ ਕੈਪਟਨ ਸਰਕਾਰ ਕਿਸਾਨੀ ਕਰਜੇ ਮਾਫ ਕਰ ਰਹੀ ਹੈ ਤਾਂ ਉਹੀ ਅਕਾਲੀ ਦਲ ਹੁਣ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ।ਪਰ ਨਾਲ ਹੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਕਿਸਾਨ ਹੁਣ ਅਕਾਲੀ ਦਲ ਦੀ ਦੋਗਲੀ ਨੀਤੀ ਨੂੰ ਸਮਝ ਚੁੱਕੇ ਹਨ ਅਤੇ ਉਹ ਜਾਣਦੇ ਹਨ ਕਿ ਪੰਜਾਬ ਸਰਕਾਰ ਉਨਾਂ ਦੀ ਆਰਥਿਕ ਤਰੱਕੀ ਦੇ ਵਚਨ ਨੂੰ ਪੂਰੀ ਤਰਾਂ ਨਿਭਾਏਗੀ।
ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨੀ ਕਰਜਿਆਂ ਦੇ ਨਾਂਅ ਤੇ ਕੀਤੀ ਜਾ ਰਹੀ ਸੌੜੀ ਸਿਆਸਤ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਲੋੜਵੰਦ ਕਿਸਾਨਾਂ ਦੇ ਕਰਜੇ ਮਾਫ ਹੋ ਰਹੇ ਹਨ ਤਾਂ ਅਕਾਲੀ ਦਲ ਨੂੰ ਇਸ ਵਿਚ ਕੀ ਪ੍ਰੇਸ਼ਾਨੀ ਹੈ।ਉਨਾਂ ਕਿਹਾ ਕਿ ਹੁਣ ਤੱਕ ਤਾਂ ਵਿਰੋਧੀ ਪਾਰਟੀ ਇਹ ਆਖ ਰਹੀ ਸੀ ਕਿ ਸਰਕਾਰ ਕਰਜੇ ਮਾਫ ਨਹੀਂ ਕਰ ਰਹੀ ਅਤੇ ਹੁਣ ਜਦ ਪੜਾਅਵਾਰ ਤਰੀਕੇ ਨਾਲ ਕਿਸਾਨੀ ਕਰਜੇ ਮਾਫ ਕਰਨ ਦੀ ਪ੍ਰਕ੍ਰਿਆ ਆਰੰਭ ਹੋ ਗਈ ਹੈ ਤਾਂ ਅਕਾਲੀ ਦਲ ਨੂੰ ਜਾਪਣ ਲੱਗਿਆ ਹੈ ਕਿ ਉਸ ਕੋਲ ਤਾਂ ਹੁਣ ਵਿਰੋਧ ਦਾ ਕੋਈ ਮੁੱਦਾ ਹੀ ਨਹੀਂ ਬਚਿਆ ਹੈ।ਜਾਖੜ ਨੇ ਕਿਹਾ ਕਿ ਅਕਾਲੀ ਦਲ ਜੋ ਕਿ ਕੇਂਦਰ ਵਿਚ ਸੱਤਾਧਾਰੀ ਐਨ.ਡੀ.ਏ ਸਰਕਾਰ ਵਿਚ ਹਿੱਸੇਦਾਰ ਵੀ ਹੈ ਨੂੰ ਇਹ ਸਾਫ ਕਰਨਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਕਰਜਾ ਮਾਫੀ ਚਾਹੁੰਦੇ ਹਨ ਜਾਂ ਨਹੀਂ।ਜਾਖੜ ਨੇ ਕਿਹਾ ਕਿ ਇਕ ਪਾਸੇ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਨੇ ਪਿੱਛਲੇ ਤਿੰਨ ਸਾਲਾਂ ਵਿਚ ਕਿਸਾਨ ਕਰਜਾ ਮਾਫੀ ਲਈ ਇਕ ਧੇਲੀ ਨਹੀ ਖਰਚੀ ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਨੇ ਕਰਜਾ ਮਾਫੀ ਦੀ ਪ੍ਰਕ੍ਰਿਆ ਆਰੰਭੀ ਹੈ ਤਾਂ ਕਿਸਾਨ ਦਾ ਮਾਫ ਹੋ ਰਿਹਾ ਕਰਜਾ ਅਕਾਲੀ ਦਲ ਦੇ ਹਜ਼ਮ ਨਹੀਂ ਹੋ ਰਿਹਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media