ਸਰੌਦ ਵਿਖੇ `ਧੀਆਂ ਦੀ ਲੋਹੜੀ` ਤਹਿਤ ਵਿਸ਼ੇਸ਼ ਸਮਾਗਮ
ਸੰਦੌੜ, 14 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਮਾਜ ਅੰਦਰ ਧੀਆਂ ਪ੍ਰਤੀ ਉਸਾਰੂ ਲਹਿਰ ਪੈਦਾ ਕਰਨ ਦੇ ਮੰਤਵ ਨਾਲ ਪ੍ਰਨਾਮ ਸਹੀਦਾਂ ਨੂੰ
ਫੈਡਰੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਉਹਾਰ `ਧੀਆਂ ਦੀ ਲੋਹੜੀ` ਦੇ ਤਹਿਤ ਸਮਾਗਮ ਆਯੋਜਿਤ ਕਰਵਾਇਆ ਗਿਆ।ਕੱਲਬ ਵੱਲੋਂ ਸਮਾਜਸੇਵੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਨਵ-ਜੰਮੀਆਂ ਧੀਆਂ ਨੂੰ 1100 ਰੁਪੈ ਦਾ ਸਗਨ ਦਿੱਤਾ ਗਿਆ।ਲੱਚਰ ਗਾਇਕੀ ਅਤੇ ਗੀਤਕਾਰੀ ਤੋਂ ਪੰਜਾਬੀ ਸਭਿਆਚਾਰ ਨੂੰ ਆਪਣੀ ਕਲਮ ਦੁਆਰਾ ਬਚਾਉਣ ਦਾ ਯਤਨ ਕਰ ਰਹੇ ਉੱਘੇ ਲੇਖਕ ਮਨਜਿੰਦਰ ਸਿੰਘ ਸਰੌਦ ਨੇ ਕਿਹਾ ਕਿ ਪੰਜਾਬ ਭਰ ਵਿਚ ਸਮਾਜਸੇਵੀ ਸੰਸਥਾਵਾਂ ਅਤੇ ਹੋਰ ਬੇਅੰਤ ਸ਼ਖ਼ਸੀਅਤਾਂ ਵੱਲੋਂ ਧੀਆਂ ਦੀ ਲੋਹੜੀ ਮਨਾ ਕੇ ਮੁੰਡੇ ਕੁੜੀ ਵਿਚਲੇ ਫ਼ਰਕ ਨੂੰ ਖ਼ਤਮ ਕਰਨ ਦਾ ਸ਼ਲਾਘਾਯੋਗ ਉਦਮ ਕੀਤਾ ਜਾ ਰਿਹਾ ਹੈ।ਜਿਸ ਨਾਲ ਸਮਾਜਿਕ ਸੁਚੱਜੇ ਰਿਸ਼ਤਿਆਂ ਨੂੰ ਪਲੀਤ ਕਰ ਰਹੇ ਸਮਾਜਿਕ ਰਿਸ਼ਤਿਆਂ ਦੇ ਵਿਰੋਧੀ ਅਨਸਰਾਂ ਦੇ ਮੂੰਹ ਕਰਾਰੀ ਚਪੇੜ ਹੈ ਉਨ੍ਹਾਂ ਕਿਹਾ ਕਿ “ਧੀਆਂ ਦੀ ਲੋਹੜੀ” ਸਮਾਗਮਾਂ ਨੂੰ ਆਯੋਜਿਤ ਕਰਨ ਵਾਲੇ ਚੰਗੇ ਕਾਰਜ ਅਤੇ ਸਨੇਹਾ ਦੇਣ ਵਾਲਿਆਂ ਨੂੰ ਸਦਾ ਸਜਦਾ ਕਰਦੇ ਰਹਾਂਗਾ।
ਇਸ ਮੌਕੇ ਕਲੱਬ ਦੇ ਵਿਸ਼ੇਸ਼ ਸਹਿਯੋਗੀ ਕਾਂਗਰਸੀ ਆਗੂ ਮਦਨ ਖਾਂ, ਹਾਕਮ ਸਿੰਘ ਏ.ਐਸ.ਆਈ, ਦਰਸ਼ਨ ਸਿੰਘ, ਸਰਮਿੰਦਰ ਸਿੰਘ ਰਟੋਲ, ਭਜਨੀਕ ਸਿੰਘ ਯੂ.ਐਸ.ਏ ਤੋਂ ਇਲਾਵਾ ਕਲੱਬ ਮੈਂਬਰ ਸਰਬਜੋਤ ਸਿੰਘ ਰਾਜਨ, ਜਗਤਾਰ ਸਿੰਘ, ਗੁਰਮੇਲ ਸਿੰਘ, ਰਣਵੀਰ ਸਿੰਘ, ਨਵਨੀਤ ਸਿੰਘ, ਸੁਰਿੰਦਰ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਤਾਰਾ ਸਿੰਘ, ਕੁਲਵੀਰ ਸਿੰਘ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media