Tuesday, November 24, 2026

ਸਮਾਜਸੇਵੀ ਹਰਪਾਲ ਸਿੰਘ ਨੇ ਪੋਤੀ ਦੀ ਲੋਹੜੀ ਮਨਾ ਕੇ ਕਾਇਮ ਕੀਤੀ ਨਵੀਂ ਮਿਸਾਲ

ਸੰਦੌੜ, 14 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੱਜ ਦੇ ਸਮੇਂ ਵਿਚ ਲੜਕੀਆਂ ਕਿਤੇ ਵੀ ਲੜਕਿਆਂ ਨਾਲੋਂ ਘੱਟ ਨਹੀਂ ਹਨ, ਸਗੋਂ ਹਰ ਖੇਤਰ ਵਿਚ PPN1401201803ਅੱਗੇ ਹੋਕੇ ਆਪਣੇ ਮਾਪਿਆਂ ਦਾ ਨਾਂਅ ਰੌਸਨ ਕਰ ਰਹੀਆਂ ਹਨ।ਪਿਛਲੇ ਸਮੇਂ ਤੋਂ ਲੋਹੜੀ ਦਾ ਤਿਉਹਾਰ ਕੇਵਲ ਲੜਕਾ ਜੰਮੇ ਜਾਣ ਦੀ ਖੁਸੀ ਵਿਚ ਹੀ ਮਨਾਇਆ ਜਾਂਦਾ ਸੀ।ਪਰ ਸਮਾਜ ਵਿਚ ਅਜਿਹੇ ਲੋਕ ਵੀ ਵੱਸਦੇ ਹਨ ਜੋ ਲੜਕੀਆਂ ਨੂੰ ਕਿਸੇ ਪੱਖੋਂ ਵੀ ਘੱਟ ਨਾ ਸਮਝੇ ਹੋਏ ਉਨ੍ਹਾਂ ਨੂੰ ਲੜਕਿਆਂ ਦੇ ਬਰਾਬਰ ਸਮਝਦੇ ਹਨ।ਇਸੇ ਤਰਾਂ ਦੀ ਹੀ ਮਿਸਾਲ ਪੇਸ਼ ਕਰਦੇ ਹੋਏ ਨੇੜਲੇ ਪਿੰਡ ਬਿਸ਼ਨਗੜ੍ਹ ਦੇ ਸਮਾਜਸੇਵੀ ਹਰਪਾਲ ਸਿੰਘ ਪੰਚ ਨੇ ਆਪਣੇ ਪੋਤਰੀ ਦੀ ਲੋਹੜੀ ਮਨਾ ਕੇ ਸਮਾਜ ਅੰਦਰ ਇਕ ਚੰਗਾ ਸੁਨੇਹਾ ਪੇਸ਼ ਕੀਤਾ ਹੈ।ਪੰਚ ਹਰਪਾਲ ਸਿੰਘ ਦੇ ਪੁੱਤਰ ਸਿਮਰਨਜੀਤ ਸਿੰਘ ਦੇ ਗ੍ਰਹਿ ਵਿਖੇ ਜਨਮੀ ਨੰਨੀ ਪਰੀ ਗੁਰਨੀਤ ਕੌਰ ਦੇ ਜਨਮ ਮੌਕੇ ਹੀ ਪਰਿਵਾਰ ਨੇ ਖੁਸੀ ਮਨਾਉਂਦੇ ਹੋਏ ਐਲਾਨ ਕੀਤਾ ਸੀ ਕਿ ਉਸ ਦਾ ਪਰਿਵਾਰ ਆਪਣੀ ਪੋਤਰੀ ਨੂੰ ਲੜਕਿਆਂ ਵਾਂਗ ਪਿਆਰ ਕਰੇਗਾ।ਪੰਚ ਹਰਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਪਤਾ ਨਹੀਂ ਕਿਉਂ ਲੋਕ ਲੜਕੀਆਂ ਨੂੰ ਲੜਕਿਆਂ ਨਾਲੋਂ ਘੱਟ ਸਮਝਦੇ ਹਨ ਜਦਕਿ ਅਸਲੀਅਤ ਹੈ ਕਿ ਲੜਕੀਆਂ ਅਜ ਦੇ ਸਮੇਂ ਵਿਚ ਮਾਪਿਆਂ ਦਾ ਸਭ ਤੋਂ ਜਿਆਦਾ ਫਿਕਰ ਕਰਦੀਆਂ ਹਨ ਅਤੇ ਪੜਾਈ ਵਿਚ ਮੁੰਡਿਆਂ ਨਾਲੋਂ ਕਿਤੇ ਅੱਗੇ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply