Wednesday, March 25, 2026

47 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨ ਕਾਬੂ

ਧੂਰੀ, 14 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਥਾਣਾ ਸਿਟੀ ਪੁਲਿਸ ਵੱਲੋਂ 2 ਨੌਜਵਾਨਾਂ ਕੋਲੋਂ 47 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।ਮੁੱਖ ਅਫ਼ਸਰ PPN1401201805ਥਾਣਾ ਸਿਟੀ ਸੰਗਰੂਰ ਵਿਨੋਦ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ `ਤੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਆਪਣੇ ਸਾਥੀ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਤੇ ਪੁਲਿਸ ਪਾਰਟੀ ਸਮੇਤ ਉੱਭਾਵਾਲ ਰੋਡ ਪੁਲ ਸੂਏ `ਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ। ਉਨਾਂ ਦੱਸਿਆ ਕਿ ਉਭਾਵਾਲ ਵਲੋਂ ਮੇਨ ਰੋਡ `ਤੇ ਦੋ ਨੌਜਵਾਨ ਪੈਦਲ ਆ ਰਹੇ ਸਨ, ਜੋ ਪੁਲਿਸ ਨੂੰ ਵੇਖ ਪਿਛੇ ਮੁੜਨ ਲੱਗੇ, ਪਰ ਉਨਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ।ਗੁਰਤੇਜ ਸਿੰਘ ਨੇ ਦਸਿਆ ਕਿ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਹਰਦੀਪ ਸਿੰਘ ਉਰਫ਼ ਦੀਪੀ ਪੁੱਤਰ ਚਮਕੌਰ ਸਿੰਘ ਵਾਸੀ ਕਾਤਰੋ ਥਾਣਾ ਸਦਰ ਧੂਰੀ ਤੇ ਪ੍ਰਵਿੰਦਰ ਸਿੰਘ ਉਰਫ਼ ਕੰਮਾ ਪੁੱਤਰ ਨਛੱਤਰ ਸਿੰਘ ਵਾਸੀ ਵੜਿੰਗ ਪੱਤੀ ਸ਼ੇਰਪੁਰ ਸੰਗਰੂਰ ਵਜੋਂ ਹੋਈ।ਉਨਾਂ ਕਿਹਾ ਕਿ ਤਲਾਸ਼ੀ ਦੌਰਾਨ ਹਰਦੀਪ ਸਿੰਘ ਕੋਲੋਂ 15 ਗ੍ਰ੍ਰਾਮ ਹੈਰੋਇਨ ਤੇ ਪ੍ਰਵਿੰਦਰ ਸਿੰਘ ਉਰਫ਼ ਕੰਮਾ ਪਾਸੋਂ 12 ਗ੍ਰਾਮ ਹੈਰੋਇਨ ਬਰਾਮਦ ਹੋਈ।ਪੁਿਲਸ ਰਿਮਾਂਡ ਦੌਰਾਨ ਕੀਤੀ ਪੁਛਗਿੱਛ ਦੌਰਾਨ ਹਰਦੀਪ ਉਰਫ਼ ਦੀਪ ਨੇ ਆਪਣੇ ਰਿਹਾਇਸ਼ੀ ਮਕਾਨ ਕਾਤਰੋਂ ਥਾਣਾ ਸ਼ੇਰਪੁਰ ਤੋਂ 20 ਗ੍ਰਾਮ ਹੈਰੋਇਨ ਬਰਾਮਦ ਕਰਾਈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply