ਸੰਦੌੜ, 14 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਇੰਸਪੈਕਟਰ ਪਰਮਿੰਦਰ ਸਿੰਘ ਗਰੇਵਾਲ ਵੱਲੋਂ ਅੱਜ ਥਾਣਾ ਸੰਦੌੜ ਦੇ ਮੁੱਖੀ ਵਜੋਂ ਅਹੁੱਦਾ ਸੰਭਾਲ
ਲਿਆ ਹੈ।ਇੰਸਪੈਕਟਰ ਪਰਮਿੰਦਰ ਸਿੰਘ ਥਾਣਾ ਧੂਰੀ ਤੋਂ ਬਦਲ ਕੇ ਸੰਦੌੜ ਆਏ ਹਨ।ਅਹੁੱਦਾ ਸੰਭਾਲਣ ਉਪਰੰਤ ਉਨਾਂ ਕਿਹਾ ਕਿ ਥਾਣੇ ਅੰਦਰ ਸਭ ਨੂੰ ਨਿਆਂ ਦਿੱਤਾ ਜਾਵੇਗਾ ਅਤੇ ਇਲਾਕੇ ਅੰਦਰ ਬਦਅਮਨੀ ਫੈਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਏ.ਐਸ.ਆਈ ਹਰਜਿੰਦਰ ਸਿੰਘ, ਗੁਰਮੇਜ ਸਿੰਘ, ਰਘਬੀਰ ਸਿੰਘ ਤੇ ਮੁਨਸ਼ੀ ਰੁਪਿੰਦਰ ਸਿੰਘ ਵੀ ਹਾਜਿਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media