ਮਨਰੇਗਾ ਤਹਿਤ ਜ਼ਿਲੇ ਵਿਚ 96569 ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ- ਡੀ.ਸੀ
ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) ਜਿਲਾ ਅੰਮਿ੍ਰਤਸਰ ਵਿਚ ਮਨਰੇਗਾ ਸਕੀਮ ਤਹਿਤ ਇਸ ਸਾਲ ਦੌਰਾਨ 18197 ਵਿਅਕਤੀਆਂ ਨੂੰ
ਰੋਜ਼ਗਾਰ ਦਾ ਮੌਕਾ ਦੇਣ ਲਈ ਨਵੇਂ ਕਾਰਡ ਬਣਾਏ ਜਾ ਚੁੱਕੇ ਹਨ, ਜਿਸ ਨਾਲ ਜਿਲੇ ਵਿਚ ਮਨਰੇਗਾ ਅਧੀਨ ਰੋਜ਼ਗਾਰ ਪ੍ਰਾਪਤ ਕਰਨ ਵਾਲਿਆਂ ਦੀ ਕੁੱਲ ਗਿਣਤੀ 96569 ਹੋ ਗਈ ਹੈ।ਇਸ ਅੰਕੜੇ ਨਾਲ ਅੰਮ੍ਰਿਤਸਰ ਜ਼ਿਲਾ ਪੰਜਾਬ ਵਿਚ ਮਨਰੇਗਾ ਅਧੀਨ ਰੋਜ਼ਗਾਰ ਦੇਣ ਵਿਚ ਤੀਜੇ ਸਥਾਨ `ਤੇ ਪਹੰੁਚ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮਨਰੇਗਾ ਸਕੀਮ ਤਹਿਤ ਲੋਕਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਹੁਣ ਤੱਕ 20535 ਘਰਾਂ ਨੂੰ ਕੰਮ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ ਹੁਣ ਤੱਕ 628725 ਦਿਹਾੜੀਆਂ ਕੰਮ ਦਿੱਤਾ ਜਾ ਚੁੱਕਾ ਹੈ।ਸੰਘਾ ਨੋੇ ਦੱਸਿਆ ਕਿ ਮਨਰੇਗਾ ਸਕੀਮ ਤਹਿਤ ਬਰਮਾਂ, ਡਰੇਨਾਂ, ਛੱਪੜਾਂ, ਨਿਕਾਸੀ ਨਾਲਿਆਂ ਦੇ ਕੰਮ ਕਰਵਾਏ ਗਏ ਹਨ, ਜਿੰਨਾਂ’ ਤੇ ਹੁਣ ਤੱਕ 20.53 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।ਉਨਾਂ ਅੱਗੇ ਦੱਸਿਆ ਕਿ ਹੁਣ ਮਨਰੇਗਾ ਸਕੀਮ ਤਹਿਤ ਪਿੰਡਾਂ ਵਿਚ ਪਾਰਕਾਂ, ਸੋਕਪਿੱਟ ਤੇ ਆਂਗਨਵਾੜੀ ਸੈਟਰ ਤਿਆਰ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਨਰੇਗਾ ਸਕੀਮ ਤਹਿਤ ਜਿਥੇ ਵੀ ਕੰਮ ਕੀਤਾ ਜਾ ਰਿਹਾ ਹੈ ਉਸ ਥਾਂ ਤੇ ਸੂਚਨਾ ਬੋਰਡ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿੰਨਾਂ ਕੰਮ ਹੋਇਆ ਹੈ ਅਤੇ ਕਿੰਨੀ ਰਾਸ਼ੀ ਖਰਚ ਹੋਈ ਹੈ।ਇਸ ਤੋਂ ਇਲਾਵਾ ਸਾਰਾ ਰਿਕਾਰਡ ਮੁੰਕਮਲ ਕੀਤਾ ਜਾਵੇ।ਉਨਾਂ ਮਨਰੇਗਾ ਅਧੀਨ ਜਿਲੇ ਨੂੰ ਪਹਿਲੇ ਸਥਾਨ ’ਤੇ ਲਿਆਉਣ ਲਈ ਸਾਰਿਆਂ ਨੂੰ ਟੀਮ ਰੂਪ ਵਿਚ ਕੰਮ ਕਰਨ ਦੀ ਹਦਾਇਤ ਵੀ ਕੀਤੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media