Tuesday, April 30, 2024

ਪਰਿਵਰਤਨ ਨੇ ਮਨਾਇਆ ਕੌਮਾਂਤਰੀ ਧੀਅ ਦਿਵਸ

21 ਲੜਕੀਆਂ ਨੂੰ ਦਿੱਤਾ “ਧੀਅ ਪੰਜਾਬ ਦੀ ਐਵਾਰਡ” ਤੇ ਨਵ ਜੰਮੀਆਂ ਬੱਚੀਆਂ ਦੇ ਮਾਪੇ ਵੀ ਸਨਮਾਨੇ
ਧੂਰੀ, 15 ਜਨਵਰੀ (ਪੰਜਾਬ ਪੋਸਟ- ਪਰਵੀਨ ਸਹਿਗਲ) – ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਵਿਸ਼ਵ ਧੀਅ ਦਿਵਸ PPN1501201811ਨੂੰ ਸਮਰਪਿਤ ਸਥਾਨਕ ਸੰਗਰੂਰ ਵਾਲੀ ਕੋਠੀ ਦੇ ਮੈਦਾਨ ਵਿੱਚ ਪ੍ਰਭਾਵਸ਼ਾਸ਼ਾਲੀ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਪੰਜਾਬ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਮੀਲ ਪੱਥਰ ਸਾਬਿਤ ਕਰਨ ਵਾਲੀਆਂ 21 ਹੋਣਹਾਰ ਧੀਆਂ ਨੂੰ “ਧੀਅ ਪੰਜਾਬ ਦੀ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਦਾ ਵਿਸੇਸ਼ ਸਨਮਾਨ ਕੀਤਾ।ਇਸ ਸਮਾਗਮ ਦੇ ਵਿੱਚ 102 ਸਾਲਾਂ ਬਜੁਰਗ ਐਥਲੀਟ ਮਾਨ ਕੌਰ ਅਤੇ ਜ਼ਜਬੇ ਵਾਲੀ 7 ਸਾਲਾ ਮੀਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਦੇ ਬੱਚਿਆਂ ਨੇ ਜਿਥੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਉਥੇ ਵਿਸੇਸ਼ ਰੂਪ ਵਿੱਚ ਪੰਜਾਬੀ ਗਾਇਕਾ ਸ਼ੈਲੀਨਾ ਸ਼ੈਲੀ, ਗਾਇਕ ਬਿਲਾਸ ਅਤੇ ਹੀਰਾ ਸ਼ਹਿਪਤ ਨੇ ਸੰਗੀਤਕ ਮਾਹੌਲ ਸਿਰਜਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਅਮਰ ਪ੍ਰਤਾਪ ਸਿੰਘ ਵਿਰਕ ਨੇ ਕਿਹਾ ਕਿ ਔਰਤਾਂ ਪੁਰਸ਼ਾਂ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ, ਭਾਰਤ ਸਰਕਾਰ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਔਰਤਾਂ ਨੂੰ ਵਿਸ਼ੇਸ਼ ਸਨਮਾਨ ਦਿਵਾਉਣ ਲਈ ਯਤਨਸ਼ੀਲ ਹੈ।ਉਹਨਾਂ ਅੱਗੇ ਕਿਹਾ ਕਿ ਪਰਿਵਰਤਨ ਸੰਸਥਾ ਵਧਾਈ ਦੀ ਪਾਤਰ ਹੈ ਜਿਸ ਨੇ ਔਰਤਾਂ ਪ੍ਰਤੀ ਸੋਚ ਨੂੰ ਬਦਲਣ ਦਾ ਸੁਨੇਹਾ ਦਿੱਤਾ ਹੈ।ਉਹਨਾਂ ਕਿਹਾ ਕਿ ਬੱਚੀਆਂ ਨੂੰ ਸਰੀਰਕ ਤੇ ਮਾਨਸਿਕ ਪੱਧਰ `ਤੇ ਮਜਬੂਤ ਹੋਣ ਦੇਣਾ ਚਾਹੀਦਾ ਹੈ ਤਾਂ ਹੀ ਸਮਾਜ ਵਿੱਚ ਪਰਿਵਰਤਨ ਅਵੇਗਾ।
ਇਸ ਸਮਾਗਮ ਵਿੱਚ ਸੰਸਥਾ ਦੇ ਸਰਪ੍ਰਸਤ ਡਾ: ਸੰਦੀਪ ਜੋਤ, ਸੁਖਦੀਪ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ, ਵਿਜੈ ਕੁਮਾਰ ਰਾਇਸੀਲਾ ਗਰੁੱਪ, ਸੁਰਿੰਦਰ ਸ਼ਰਮਾ ਰਿਟਾਇਰਡ ਮਨੈਜਰ, ਜਤਿੰਦਰ ਸੋਨੀ ਮੰਡੇਰ ਸਮਾਜ ਸੇਵੀ, ਬਲਦੇਵ ਸਿੰਘ ਸਰਪੰਚ ਧੂਰੀ, ਜਸਵੰਤ ਸਿੰਘ ਖਹਿਰਾ ਮੈਨੇਜਰ ਅਕਾਲ ਕਾਲਜ ਮਸਤੂਆਣਾ, ਪ੍ਰਿੰਸੀਪਲ ਜਬਰਾ ਸਿੰਘ ਮੌਜੂਦ ਰਹੇ।ਸਜੇਟ ਦਾ ਸੰਚਾਲਨ ਮੈਡਮ ਅਮਨਦੀਪ ਕੌਰ ਬਾਠ ਨੇ ਕੀਤਾ।ਛੋਟੀਆਂ ਲੜਕੀਆਂ ਦਾ ਨੰਨੀ ਪਰੀ ਮੁਕਾਬਲਾ ਵੀ ਕਰਵਾਇਆ ਗਿਆ।ਸਵੇਰੇ ਸਭ ਤੋਂ ਪਹਿਲਾਂ “ਆਈ ਲਵ ਮਾਈ ਡਾਟਰ” ਵਾਕ ਕਰਵਾਈ ਗਈ।ਜਿਸ ਦੀ ਅਗਵਾਈ 102 ਸਾਲਾ ਬਜੁੱਰਗ ਮਾਨ ਕੌਰ ਨੇ ਕੀਤੀ, ਜਦਕਿ ਇਸ ਵਾਕ ਨੂੰ ਐਸ.ਐਚ.ਓ ਧੂਰੀ ਰਾਜੇਸ ਸਨੇਹੀ ਨੇ ਹਰੀ ਝੰਡੀ ਦੇ ਰਵਾਨਾ ਕੀਤਾ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply