Sunday, June 21, 2026

ਅਤੁੱਲ ਮਹਿਰਾ ਅਗਨੀਪਥ ਦਰੋਣਾਚਾਰੀਆ ਐਵਾਰਡ ਤੇ ਹਰਪ੍ਰੀਤ ਕੌਰ ਸੋਨੇ ਦੇ ਤਮਗੇ ਨਾਲ ਸਨਮਾਨਿਤ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ-ਦੀਪ ਦਵਿੰਦਰ ਸਿੰਘ) – ਅਗਨੀਪਥ 8ਵਾਂ ਸਲਾਨਾ ਆਰਟ ਮੁਕਾਬਲਾ ਅਤੇ ਪ੍ਰਦਰਸ਼ਨੀ 2018 ਤੇ ਟੈਲੈਂਟ ਹੰਟ 2018 PPN1601201814ਦਿੱਲੀ ਵਿਖੇ ਕਰਵਾਇਆ ਗਿਆ।ਜਿਸ ਵਿਚ ਪੂਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਕਲਾਕਾਰਾਂ ਨੇ ਹਿੱਸਾ ਲਿਆ।ਅੰਮ੍ਰਿਤਸਰ ਤੋਂ ਅਤੁੱਲ ਮਹਿਰਾ ਨੂੰ ਅਗਨੀਪਥ ਦਰੋਣਾਚਾਰੀਆ ਐਵਾਰਡ ਅਤੇ ਉਭਰਦੀ ਕਲਾਕਾਰ ਸ੍ਰੀਮਤੀ ਹਰਪ੍ਰੀਤ ਕੌਰ ਨੂੰ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਈ ਕਲਾ ਪ੍ਰੇਮੀ ਤੇ ਕਲਾਕਾਰ ਅਤੇ ਅਗਨੀਪਥ ਦੇ ਪ੍ਰਧਾਨ ਮਹਿੰਦਰ ਕੁਮਾਰ ਤੇ ਲੁਥਰਾ ਭੁਪਿੰਦਰ ਸਿੰਘ ਨੰਦਾ  ਹਾਜ਼ਰ ਸਨ।ਅੰਮ੍ਰਿਤਸਰ ਵਾਸੀਆਂ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਪੁਰੇ ਭਾਰਤ ਦੇ ਹਜ਼ਾਰਾਂ ਕਲਾਕਾਰਾਂ ਵਿਚੋਂ ਅੰਮ੍ਰਿਤਸਰ ਦੇ ਦੋ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply