ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 33ਵੇਂ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਯੁਵਕ
ਮੇਲੇ ਦੀ ਓਵਰਆਲ ਚੈਂਪੀਅਨਸ਼ਿਪ ਜਿੱਤਣ ਦੇ ਨਾਲ ਨਾਲ ਸੰਗੀਤ ਵਰਗ ਵਿਚ ਵੀ ਚੈਂਪੀਅਨਸ਼ਿਪ ਹਾਸਲ ਕੀਤੀ ਹੈ।ਇਹ ਯੁਵਕ ਮੇਲਾ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਵੱਲੋਂ ਬੀਤੇ ਦਿਨੀਂ ਮਹਾਰਿਸ਼ੀ ਮੰਡਕੇਸ਼ਵਰ ਯੂਨੀਵਰਸਿਟੀ ਮੁਲਾਨਾ ਵਿਖੇ ਕਰਵਾਈ ਗਈ।
ਇਸ ਮੇਲੇ ਵਿਚ ਉਤਰੀ ਖੇਤਰ ਦੀਆਂ 28 ਯੂਨੀਵਰਸਿਟੀ ਨੇ ਭਾਗ ਲਿਆ ਸੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਲਾਕਾਰ ਵਿਦਿਆਰਥੀਆਂ ਨੇ ਸੰਗੀਤ, ਥੀਏਟਰ, ਲਿਟਰੇਰੀ, ਡਾਂਸ ਅਤੇ ਫਾਈਨ ਆਰਟਸ ਦੀਆਂ 24 ਵੱਖ ਵੱਖ ਆਈਟਮਾਂ ਵਿਚ ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਜਗਜੀਤ ਕੌਰ ਦੀ ਅਗਵਾਈ ਹੇਠ ਭਾਗ ਲਿਆ ਸੀ।ਯੂਨੀਵਰਸਿਟੀ ਟੀਮਾਂ ਵੱਲੋਂ ਪੰਜ ਆਈਟਮਾਂ ਵਿਚ ਪਹਿਲੀਆਂ ਪੁਜੀਸ਼ਨਾਂ, ਸੱਤ ਆਈਟਮਾਂ ਵਿਚ ਦੂਜੀਆਂ ਪੁਜੀਸ਼ਨਾਂ ਅਤੇ ਦੋ ਆਈਟਮਾਂ ਵਿਚ ਤੀਜੀਆਂ ਪੁਜੀਸ਼ਨਾਂ ਹਾਸਲ ਕੀਤੀਆਂ।ਇਸੇ ਤਰ੍ਹਾਂ ਇਕਾਂਗੀ, ਮਾਈਮ, ਲੋਕ ਸਾਜ਼ ਅਤੇ ਓਨ ਦ ਸਪੋਟ ਪੇਟਿੰਗ ਮੁਕਾਬਲਿਆਂ ਵਿਚ ਯੂਨੀਵਰਸਿਟੀ ਨੂੰ ਹੌਸਲਾ ਅਫਜ਼ਾਈ ਇਨਾਮ ਹਾਸਲ ਹੋਏ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਡੀਨ ਵਿਦਿਆਰਥੀ ਭਲਾਈ ਪ੍ਰੋ. ਕਮਲਜੀਤ ਸਿੰਘ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਐਸ.ਐਸ ਬਹਿਲ ਨੇ ਵਿਦਿਆਰਥੀ ਕਲਾਕਾਰਾਂ ਅਤੇ ਯੁਵਕ ਭਲਾਈ ਵਿਭਾਗ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਯੂਨੀਵਰਸਿਟੀ ਦੀਆਂ ਟੀਮਾਂ ਆਲ ਇੰਡੀਆ ਯੂਵਕ ਮੇਲੇ ਵਿਚ ਵੀ ਜਿੱਤ ਹਾਸਲ ਕਰੇਗੀ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media