Monday, July 6, 2026

ਪੈਲਿਸ ਵਿੱਚ ਗੋਲੀ ਚੱਲਣ ਨਾਲ 14 ਸਾਲਾ ਲੜਕਾ ਜਖਮੀ

ਜੰਡਿਆਲਾ ਗੁਰੂ, 18 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪ੍ਰਸ਼ਾਸ਼ਨ ਵਲੋਂ ਪੈਲਿਸਾਂ ਵਿਚ ਕਿਸੇ ਕਿਸਮ ਦਾ ਹਥਿਆਰ ਲੈ ਕੇ ਲਿਜਾਣ `ਤੇ ਲਗਾਈ PPN1801201804ਮੁਕੰਮਲ ਪਾਬੰਦੀ ਦੇ ਬਾਵਜ਼ੂਦ ਵੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੈਲਿਸ ਵਿਚ ਗੋਲੀਆਂ ਚਲਾਈਆਂ ਜਾ ਰਹੀਆਂ ਹਨ ।
ਅਜਿਹੀ ਹੀ ਇਕ ਘਟਨਾ ਬੀਤੀ ਦੇਰ ਸ਼ਾਮ ਜੰਡਿਆਲਾ ਗੁਰੂ ਤਰਨਤਾਰਨ ਬਾਈਪਾਸ `ਤੇ ਸਥਿਤ ਜੈ ਰਿਜ਼ੋਰਟ ਵਿਚ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਤਲਾਵਾਂ ਤੋਂ ਸ਼ਗਨ ਦਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਸਮਾਗਮ ਦੀ ਸਮਾਪਤੀ ਦੇ ਸਮੇਂ ਇਹ ਘਟਨਾ ਵਾਪਰ ਗਈ । ਜੰਡਿਆਲਾ ਗੁਰੂ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ 14 ਸਾਲਾਂ ਅਕਾਸ਼ਦੀਪ ਪੁੱਤਰ ਸੁਰਿੰਦਰ ਸਿੰਘ ਵਾਸੀ ਸੁਲਤਾਨਵਿੰਡ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਪੜ੍ਹਦਾ ਹੈ, ਅੱਜ ਉਹ ਆਪਣੇ ਭਰਾ ਨਾਲ ਪੈਲਸ ਵਿਆਹ ਵਿੱਚ ਕੰਮਕਾਰ ਕਰਨ ਆਇਆ ਸੀ ਕਿ ਅਚਾਨਕ ਵਿਆਹ ਵਿੱਚ ਆਏ ਲੜਕਿਆਂ ਵਿਚੋਂ ਇੱਕ ਨੇ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੋਲੀ ਚੱਲੀ ਨਹੀਂ ਅਤੇ ਉਸ ਨੇ ਹੱਥ ਥੱਲੇ ਕੀਤਾ ਤਾਂ ਗੋਲੀ ਚੱਲ ਗਈ ਜੋ ਉਸ ਦੀ ਖੱਬੀ ਲੱਤ ਦੇ ਗੋਡੇ ਥੱਲੇ ਲੱਗ ਗਈ ਤਾਂ ਫਾਇ ਕਰਨ ਵਾਲੇ ਲੜਕੇ ਤੁਰੰਤ ਫਰਾਰ ਹੋ ਗਏ।ਹਸਪਤਾਲ ਵਿਚ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਐਚ.ਓ ਹਰਸੰਦੀਪ ਸਿੰਘ ਨੇ ਦੱਸਿਆ ਕਿ ਅਜੇ ਗੋਲੀ ਚਲਣ ਦੀ ਪੂਰੀ ਪੁਸ਼ਟੀ ਨਹੀਂ ਹੋ ਸਕੀ।ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਦੱਸਿਆ ਜਾ ਸਕਦਾ ਹੈ ਅਤੇ ਲੜਕੇ ਦੇ ਬਿਆਨਾਂ ਦੇ ਆਧਾਰ `ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਇਥੇ ਇਹ ਦੱਸਣਯੋਗ ਹੈ ਗੋਲੀ ਚੱਲਣ ਦੀ ਪੁਸ਼ਟੀ ਖੁਦ ਪੈਲਿਸ ਦੇ ਕਰਮਚਾਰੀਆਂ ਅਤੇ ਮੌਕੇ `ਤੇ ਸ਼ਗਨ ਵਿਚ ਮੌਜੂਦ ਮਹਿਮਾਨਾਂ ਵਲੋਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ `ਤੇ ਕੀਤੀ ਗਈ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply