Thursday, May 28, 2026

ਕਥਾਕਾਰ ਗੁੁਰਪਾਲ ਲਿੱਟ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬੀ ਕਹਾਣੀ ਂਚ ਵਿਸ਼ੇਸ਼ ਸਥਾਨ ਰੱਖਣ ਵਾਲੇ ਸਮਰੱਥ ਕਥਾਕਾਰ ਗਰਪਾਲ ਲਿੱਟ ਜਿਹੜੇ Gurpal Litਬੀਤੀ ਰਾਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ, ਉਨ੍ਹਾਂ ਦੀ ਹੋਈ ਬੇਵਕਤੀ ਮੌਤ ਤੇ ਸਾਹਿਤਕ ਭਾਈਚਾਰੇ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ ਅਤੇ ਨਿਰਮਲ ਅਰਪਨ ਨੇ ਸਾਂਝੇ ਤੌਰ ਤੇ ਦੱਸਿਆ ਕਿ 1947 ਨੂੰ ਬੇ-ਜਮੀਨੇ ਕਿਰਸਾਨੀ ਪਰਿਵਾਰ `ਚ ਜਨਮੇ ਗਰਪਾਲ ਲਿੱਟ ਕੁੱਲਵਕਤੀ ਲੇਖਕ ਸਨ। ਉਨ੍ਹਾਂ ਦੀਆਂ ਬਹੁ-ਚਰਚਿਤ ਪੁਸਤਕਾਂ `ਚ `ਮੁੱਠੀ ਂਚੋਂ ਕਿਰਦਾ ਮਾਰੂਥਲ`, `ਜਦ ਵੀ ਚਾਹੇ ਮਾਂ`, `ਕੁੱਝ ਸਲੀਬਾਂ ਦੇ ਸਾਥ`, `ਇਕਵਾਲ ਨਾਮਾ`, `ਅਲਫ ਨੰਗੀ ਜਿੰਦਗੀਂ ਅਤੇ `ਦੁਰਗ ਟੁੱਟਦੇ ਨੇ` ਜਿਕਰਯੋਗ ਹਨ। ਮਨੁੱਖੀ ਮਨ ਦੀਆਂ ਮਹੀਨ ਗੁੰਝਲਾਂ ਨੂੰ ਕਥਾ ਜੁਗਤਾਂ ਰਾਹੀਂ ਬੇ-ਬਾਕੀ ਨਾਲ ਪੇਸ਼ ਕਰਨ ਵਾਲੇ ਗੁਰਪਾਲ ਲਿੱਟ ਸਾਹਿਤਕ ਲੋਕਾਂ ਂਚ ਬੇਹੱਦ ਸਤਿਕਾਰੇ ਜਾਂਦੇ ਹਨ। ਫਿਰ ਵੀ ਸ਼ੋਹਰਤ ਕਦੀ ਵੀ ਉਨ੍ਹਾਂ ਦੇ ਸਿਰ ਨੂੰ ਨਹੀਂ ਸੀ ਚੜ੍ਹੀ ਤੇ ਉਹ ਇਨਾਮਾਂ ਸਨਮਾਨਾਂ ਦੀ ਦੌੜ ਂਚੋਂ ਕੋਹਾਂ ਦੂਰ ਰਹਿੰਦੇ ਸਨ। ਉਨ੍ਹਾਂ ਦੇ ਇਸ ਤਰ੍ਹਾਂ ਬੇਵਕਤੀ ਤੁਰ ਜਾਣ ਤੇ ਸਥਾਨਕ ਸਾਹਿਤ ਸਭਾਵਾਂ ਵੱਲੋਂ ਡਾ. ਹਜ਼ਾਰਾ ਸਿੰਘ ਚੀਮਾ, ਮਨਮੋਹਨ ਸਿੰਘ ਢਿੱਲੋਂ, ਪ੍ਰਿੰ: ਡਾ. ਮਹਿਲ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਪਰਮਿੰਦਰ, ਕੇਵਲ ਧਾਲੀਵਾਲ, ਸੁਮੀਤ ਸਿੰਘ, ਮਲਵਿੰਦਰ, ਸਰਬਜੀਤ ਸੰਧੂ, ਜਗਤਾਰ ਗਿੱਲ, ਹਰਜੀਤ ਸੰਧੂ, ਜਸਬੀਰ ਸਿੰਘ ਸੱਗੂ, ਮਨਮੋਹਨ ਬਾਸਰਕੇ, ਧਰਵਿੰਦਰ ਔਲਖ, ਅਰਤਿੰਦਰ ਸੰਧੂ, ਗੁਰਬਾਜ ਛੀਨਾ, ਹਰਭਜਨ ਖੇਮਕਰਨੀ, ਜਸਬੀਰ ਝਬਾਲ, ਡਾ. ਸੁਖਬੀਰ, ਡਾ. ਆਤਮ ਰੰਧਾਵਾ, ਸ਼ੈਲਿੰਦਰਜੀਤ ਸਿੰਘ ਰਾਜਨ, ਜਗਦੀਸ਼ ਸਚਦੇਵਾ, ਡਾ. ਦਰਿਆ, ਬਲਵਿੰਦਰ ਸਿੰਘ ਫਤਿਹਪੁਰੀ ਆਦਿ ਲੇਖਕਾਂ ਵੱਲੋਂ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply