Monday, September 7, 2026

ਅਦਾਰਾ ਸੱਚੇ ਪਾਤਸ਼ਾਹ ਵਲੋਂ ਸਲਾਨਾ ਐਵਾਰਡ ਸਮਾਗਮ 21 ਜਨਵਰੀ ਨੂੰ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਅਦਾਰਾ ਸੱਚੇ ਪਾਤਸ਼ਾਹ ਵੱਲੋਂ ਸਲਾਨਾ ਅਵਾਰਡ ਸਮਾਗਮ 21 ਜਨਵਰੀ ਨੂੰ ਰਸ਼ੀਅਨ ਸੈਂਟਰ Diljit Bediਫਾਰ ਸਾਇੰਸ ਐਂਡ ਕਲਚਰ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਮਾਸਿਕ ਮੈਗਜੀਨ ਗੁਰਮਤਿ ’ਤੇ ਪੰਜਾਬੀ ਮਾਂ ਬੋਲੀ ਦੀ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ। ਇਸ ਅਦਾਰੇ ਵੱਲੋਂ ਸਾਹਿਤਕ ਸਮਾਗਮਾਂ ਦੇ ਨਾਲ-ਨਾਲ ਪਿਛਲੇ ਦਸ ਸਾਲਾਂ ਤੋਂ ਵੱਖ-ਵੱਖ ਖੇਤਰ ਵਿਚ ਨਾਮਨਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚ ਸਿਰਮੋਰ ਕਵੀ, ਇਤਿਹਾਸਕਾਰ, ਪੱਤਰਕਾਰ ਅਤੇ ਸਮਾਜਿਕ ਸ਼ਖਸੀਅਤਾਂ ਸਾਮਲ ਹੁੰਦੀਆਂ ਹਨ।
ਇਸ ਵਾਰ 21 ਜਨਵਰੀ ਨੂੰ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਉਨ੍ਹਾਂ ਦੱਸਿਆ ਕਿ ਇਸ ਵਾਰ ਦਿੱਤੇ ਜਾ ਰਹੇ ਐਵਾਰਡਾਂ ਵਿਚ “ਕਵੀ ਆਫ ਦ ਯੀਅਰ ਅਵਾਰਡ” ਪੰਜਾਬੀ ਦੇ ਉੱਚ ਕੋਟੀ ਦੇ ਕਵੀ ਗੁਰਭਜਨ ਸਿੰਘ ਗਿੱਲ “ਡਾ. ਲੱਖਾ ਸਿੰਘ ਮੈਮੋਰੀਅਲ ਐਵਾਰਡ” ਪੱਤਰਕਾਰ ਤੇ ਬਹੁਪੱਖੀ ਸਖਸ਼ੀਅਤ ਜਸਵੰਤ ਸਿੰਘ ਜੱਸ “ਸ੍ਰ. ਬਹਾਦਰ ਸਿੰਘ ਮੈਮੋਰੀਅਲ ਐਵਾਰਡ”, ਇਤਿਹਾਸਕਾਰ ਡਾ. ਹਰਬੰਸ ਕੌਰ ਸੱਗੂ “ਸ੍ਰ. ਉਂਕਾਰ ਸਿੰਘ ਮੈਮੋਰੀਅਲ ਐਵਾਰਡ”, ਅਵਤਾਰ ਸਿੰਘ ਕਲਸੀ ਤੇ “ਲੇਖਕ ਸਨਮਾਨ” ਬੀਬੀ ਸਰਬਜੀਤ ਕੌਰ ਸੰਧਾਵਾਲੀਆ ਨੂੰ ਦਿੱਤਾ ਜਾਵੇਗਾ।ਬੇਦੀ ਨੇ ਕਿਹਾ ਕਿ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬਲਬੀਰ ਸਿੰਘ ਇੰਜੀ: ਸਾਮਲ ਹੋਣਗੇ, ਜਦੋਂਕਿ ਪ੍ਰਧਾਨਗੀ ਜਗਜੀਤ ਸਿੰਘ ਮਦਾੜ ਕਰਨਗੇ।ਇਸ ਦੇ ਨਾਲ ਹੀ ਇੰਦਰਜੀਤ ਸਿੰਘ ਵਿਸ਼ੇਸ ਮਹਿਮਾਨ ਹੋਣਗੇ।ਉਨ੍ਹਾਂ ਦੱਸਿਆ ਕਿ ਇਸ ਮੌਕੇ ਸੱਚੇ ਪਾਤਸ਼ਾਹ ਪੱਤ੍ਰਿਕਾ ਦੇ ਮੁੱਖ ਸੰਪਾਦਕ ਸੁਰਜੀਤ ਸਿੰਘ ਆਰਟਿਸਟ ਦੀ ਪੁਸਤਕ “ਪ੍ਰਤੱਖ ਪ੍ਰਮਾਣ” ਵੀ ਰੀਲੀਜ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਵਿਸ਼ਵ ਪ੍ਰਸਿੱਧ ਸੌ ਸਿੱਖ ਸਖਸ਼ੀਅਤਾਂ `ਤੇ ਅਧਾਰਿਤ ਸੱਚੇ ਪਾਤਸ਼ਾਹ ਪੱਤ੍ਰਿਕਾ ਦਾ ਇਕ ਵਿਸ਼ੇਸ਼ ਅੰਕ ਵੀ ਆਉਂਦੇ ਸਾਲ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply