ਆਟਰੇਲੀਆ (ਸਿਡਨੀ), 19 ਜਨਵਰੀ (ਪੰਜਾਬ ਪੋਸਟ ਬਿਊਰੋ) – ਉਘੇ ਪੰਜਾਬੀ ਲੇਖਕ ਤੇ ਪ੍ਰਚਾਰਕ ਗਿਆਨੀ ਸੰਤੋਖ ਸਿੰਘ ਨੇ ਪਿਛਲੇ ਦਿਨੀਂ ‘ਮਿੰਨੀ ਪੰਜਾਬ’ ਕਰਕੇ
ਜਾਣੇ ਜਾਂਦੇ ਵੂਲਗੂਲਗੇ ਦੀ ਯਾਤਰਾ ਕੀਤੀ, ਜਿਸ ਦੌਰਾਨ ਉਨਾਂ ਨੇ ਵਿਦੇਸ਼ਾਂ ਵਿੱਚ ਪੰਜਾਬੀਆਂ ਖਾਸਕਰ ਸਿੱਖਾਂ ਵਲੋਂ ਹਾਸਲ ਕੀਤੇ ਜਾ ਰਹੇ ਉੱਚ ਅਹੁੱਦਿਆਂ `ਤੇ ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ ਉਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਇਥ ਭੇਜੀ ਈਮੇਲ ਵਿੱਚ ਗਿਆਨੀ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਉਹ ਗਿਆਨੀ ਹਰਜਿੰਦਰ ਸਿੰਘ ਜੀ ਹੰਬੜਾਂ ਵਾਲ਼ੇ ਨਾਲ ਆਪਣੇ ਪੁਰਾਣੇ ਮਿੱਤਰ ਗੁਰਚਰਨ ਸਿੰਘ ਗੈਰੀ ਨੂੰ ਮਿਲਣ ਉਹਨਾਂ ਦੇ ਘਰ ਅਤੇ ਫਾਰਮ `ਤੇ ਵੀ ਗਏ।ਗਿਆਨੀ ਜੀ ਨੇ ਲਿਖਿਆ ਕਿ ਬਹੁਤ ਸਮਾਂ ਪਹਿਲਾਂ ਗੁਰਚਰਨ ਗੈਰੀ ਏਥੇ ਪੰਜ ਪੀੜੀਆਂ ਤੋਂ ਵੱਸ ਰਹੇ ਆਸਟ੍ਰੇਲੀਆ ਦੇ ਪ੍ਰਸਿੱਧ ਪਰਿਵਾਰ ਦੇ ਮੈਂਬਰ ਬਣ ਕੇ ਆਏ ਸਨ।ਗਿਆਨੀ ਜੀ ਅਨੁਸਾਰ ਗੁਰਚਰਨ ਗੈਰੀ ਆਪਣੇ ਪਰਿਵਾਰ ਸਮੇਤ ਕਫ਼ਸ ਹਾਰਬਰ ਟਾਊਨ ਦੇ ਸੈਮੀ ਪਹਾੜੀ ਏਰੀਏ ਅੰਦਰ ਆਪਣੇ ਫ਼ਾਰਮ ਘਰ ਵਿੱਚ ਰਹਿੰਦੇ ਹਨ।ਬਾਕੀ ਦੇ ਸਿੱਖ ਫਾਰਮਰ ਤਾਂ ਤਕਰੀਬਨ ਸਾਰੇ ਹੀ ਕੇਲੇ ਦੀ ਖੇਤੀ ਛੱਡ ਕੇ ਬਲਿਊ ਬੇਰੀ ਵੱਲ ਤੁਰ ਪਏ ਹਨ, ਪਰ ਇਹਨਾਂ ਨੇ ਅਜੇ ਆਪਣਾ ਕੇਲੇ ਦਾ ਫਾਰਮ ਰੱਖਿਆ ਹੋਇਆ ਹੈ।ਹਰ ਸਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਣ ਵਾਲ਼ੀਆਂ ਸਿੱਖ ਖੇਡਾਂ ਸਮੇਂ ਗੁਰਚਰਨ ਸਿੰਘ ਗੈਰੀ ਆਪਣੇ ਫਾਰਮ ਦਾ ਕੇਲਾ ਬਕਸਿਆਂ ਵਿਚ ਬੰਦ ਕਰਕੇ ਮੁਫ਼ਤ ਭੇਜਦੇ ਹਨ।ਕਈ ਸਾਲਾਂ ਤੋਂ ਉਹ ਅਜਿਹਾ ਪਰਉਪਕਾਰ ਵਾਲ਼ਾ ਕਾਰਜ਼ ਕਰਦੇ ਆ ਰਹੇ ਹਨ।
ਗਿਆਨੀ ਜੀ ਦਾ ਕਹਿਣਾ ਹੈ ਕਿ ਗੁਰਚਰਨ ਸਿੰਘ ਗੈਰੀ ਆਪਣੀ ਖੇਤੀ ਦੇ ਨਾਲ਼ ਨਾਲ਼ ਸਰਕਾਰੀ ਤੌਰ `ਤੇ ਟਰਾਂਸਲੇਟਰ ਤੇ ਇੰਟਰਪ੍ਰੈਟਰ ਦੀ ਸੇਵਾ ਵੀ ਨਿਭਾਅ ਰਹੇ ਹਨ, ਜਿੰਨਾਂ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਹੋਈਆਂ ਅਤੇ ਵਿਦੇਸ਼ਾਂ ਵਿੱਚ ਪੰਜਾਬੀਆਂ ਖਾਸਕਰ ਸਿੱਖਾਂ ਵਲੋਂ ਹਾਸਲ ਕੀਤੇ ਜਾ ਰਹੇ ਉੱਚ ਅਹੁੱਦਿਆਂ `ਤੇ ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ।ਉਨਾਂ ਕਿਹਾ ਕਿ ਵਾਪਸੀ `ਤੇ ਉਹਨਾਂ ਨੂੰ ਦੋ ਨਵੀਆਂ ਕਿਤਾਬਾਂ, ਇੱਕ ਆਪਣੀ ਲਿਖੀ ਕਿਤਾਬ ‘ਜਿੰਨੇ ਮੂੰਹ ਓਨੀਆਂ ਗੱਲਾਂ’ ਅਤੇ ਦੂਜੀ ਪ੍ਰੋ. ਮੋਹਨ ਸਿੰਘ ਦੁਆਰਾ ਸੰਪਾਦਿਤ ‘ਕੁੱਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ’ ਭੇਟ ਕੀਤੀਆਂ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media