Wednesday, April 15, 2026

ਸੰਤ ਕਰਤਾਰ ਸਿੰਘ ਖਾਲਸਾ ਯਾਦਗਾਰੀ ਕਬੱਡੀ ਕੱਪ ਮਹਿਤਾ ਨੰਗਲ ਦਾ ਪੋਸਟਰ ਜਾਰੀ

ਚੌਂਕ ਮਹਿਤਾ, 19 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਬਰੇਵ ਕੈ. ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਵਿਖੇ ਖੇਡੇ ਜਾ ਰਹੇ ਸੰਤ ਕਰਤਾਰ PPN1901201808ਸਿੰਘ ਖਾਲਸਾ ਜੀ ਯਾਦਗਾਰੀ ਕਬੱਡੀ ਕੱਪ ਦਾ ਪੋਸਟਰ ਅੱਜ ਇੱਥੇ ਇਲਾਕੇ ਦੀਆਂ ਨਾਮਵਾਰ ਹਸਤੀਆਂ ਦੀ ਹਾਜ਼ਰੀ ‘ਚ ਜਾਰੀ ਕੀਤਾ ਗਿਆ।ਇਸ ਸਮੇ ਸੰਤ ਕਰਤਾਰ ਸਿੰਘ ਖਾਲਸਾ ਸਪੋਰਟਸ ਐਂਡ ਵੈਲਫੇਅਰ ਕਲੱਬ ਮਹਿਤਾ ਨੰਗਲ ਦੇ ਪ੍ਰਧਾਨ ਮਨਜੋਤ ਸਿੰਘ ਰੰਧਾਵਾ ਮਲਕ ਨੰਗਲ, ਚੇਅਰਮੈਨ ਜਗਦੇਵ ਸਿੰਘ ਉਦੋਨੰਗਲ, ਅਮਨ ਦਬੁਰਜ਼ੀ, ਨਿਸ਼ਾਨ ਸਿੰਘ ਗੋਲਡੀ ਦਬੁਰਜੀ, ਰਮਨਬੀਰ ਲੱਧਾਮੁੰਡਾ ਤੇ ਕੁਲਜੀਤ ਸਿੰਘ ਜੇ.ਈ ਨੇ ਦੱਸਿਆ ਕਿ ਕੱਬਡੀ ਕੱਪ ਦੌਰਾਨ ਪਹਿਲਾ ਇਨਾਮ ਸਵਾ ਦੋ ਲੱਖ ਤੇ ਦੂਸਰਾ ਇਨਾਮ ਡੇਢ ਲੱਖ ਰੁਪਏ ਦਾ ਹੋਵੇਗਾ।ਕੱਬਡੀ ਕੱਪ ਦੌਰਾਨ 8 ਨਾਮਵਾਰ ਅਕੈਡਮੀਆਂ ਦੇ ਦੇ ਦਿਲਚਸਪ ਮੁਕਾਬਲੇ ਹੋਣਗੇ ਤੇ ਬਜੁੱਰਗਾਂ ਦਾ ਸ਼ੋ-ਮੈਚ ਮੁੱਖ ਆਕਰਸ਼ਣ ਰਹੇਗਾ।ਕਲੱਬ ਵੱਲੋਂ ਇਸ ਮੌਕੇ ਓਲੰਪੀਅਨ ਬਲਜੀਤ ਸਿੰਘ ਢਿਲੋਂ ਐਸ.ਪੀ ਬਟਾਲਾ, ਅਮਰੀਕ ਸਿੰਘ ਪਵਾਰ ਡੀ.ਸੀ.ਪੀ ਅੰਮ੍ਰਿਤਸਰ, ਉਲੰਪੀਅਨ ਅਜੇਰਾਜ ਸਿੰਘ ਡੀ.ਐਸ.ਪੀ ਧਰਮਕੋਟ, ਦੀਪਕ ਰਾਏ ਡੀ.ਐਸ.ਪੀ ਡੇਰਾ ਬਾਬਾ ਨਾਨਕ, ਉਲੰਪੀਅਨ ਹਰਮਨਪ੍ਰੀਤ ਸਿੰਘ ਦਾ ਸਨਮਾਨ ਕੀਤਾ ਜਾਵੇਗਾ।
ਪੋਸਟਰ ਜਾਰੀ ਕਰਨ ਸਮੇ ਅਜੈਪਾਲ ਸਿੰਘ ਸ਼ਾਹ, ਸਰਪੰਚ ਰਜਿੰਦਰ ਸਿੰਘ, ਗੁਰਮੇਹਰ ਸਿੰਘ ਸ਼ਾਹ, ਗੁਰਮੀਤ ਸਿੰਘ ਖੱਬੇ, ਸਰਪੰਚ ਇਕਬਾਲ ਸਿੰਘ ਸ਼ਾਹ, ਗੁਰਧਿਆਨ  ਮਹਿਤਾ, ਤੇਜਿੰਦਰ ਮਹਿਤਾ, ਪ੍ਰਧਾਨ ਅਮਰ ਰਾਵਤ, ਕੰਵਲਜੀਤ ਸਿੰਘ ਕੇ.ਵੀ, ਕੁਲਵਿੰਦਰ ਸਿੰਘ ਖੱਬੇ,ਹਰਜਿੰਦਰ ਜੱਜ, ਮਹਿੰਦਰਪਾਲ ਸਿੰਘ ਬੱਲ, ਹਰਸ਼ਦੀਪ ਸਿੰਘ ਰੰਧਾਵਾ, ਕੁਲਵੰਤ ਸਿੰਘ ਰੰਧਾਵਾ ਡੀ.ਐਸ.ਪੀ (ਰਿਟਾ.), ਮਨਦੀਪ ਸੋਨਾ, ਜਤਿੰਦਰ ਸਿੰਘ ਲੱਧਾਮੁੰਡਾ, ਗੁਰਮੁੱਖ ਸਿੰਘ ਸਾਹਬਾ, ਰਣਬੀਰ ਸਿੰਘ ਸੈਦਪੁਰ, ਲਖਵਿੰਦਰ ਸਿੰਘ ਸੋਨਾ, ਗੁਰਲਾਲ ਸਿੰਘ ਲਾਲੀ, ਰਮਿੰਦਰ ਸਿੰਘ ਕੋਟ ਹਯਾਤ, ਭੁਪਿੰਦਰ ਸਿੰਘ ਪ੍ਰਧਾਨ, ਠੇਕੇਦਾਰ ਸਰਬਜੀਤ ਸਿੰਘ, ਸਿਮਰਨ ਸ਼ਾਹ, ਦਰਸ਼ਨ ਸਿੰਘ ਮੰਡੀਬੋਰਡ, ਨੰਬਰਦਾਰ ਮੁਖਵਿੰਦਰ ਸਿੰਘ, ਗੁਰਿੰਦਰ ਸਿੰਘ ਨੰਗਲੀ, ਗੁਰਮੀਤ ਸਿੰਘ ਨੰਗਲੀ, ਦਰਸ਼ਨ ਸਿੰਘ ਉਦੋਨੰਗਲ, ਦਿਲਰਾਜ ਸਿੰਘ ਸਰਪੰਚ, ਅਮਰ ਰਾਵਤ, ਬਲਦੇਵ ਰਾਇਲ ਪੈਲੇਸ, ਬਲਰਾਜ ਸ਼ਾਹ, ਜੋਬਨਪ੍ਰੀਤ ਸਮਰਾ, ਹਰਕਿਰਤ ਸਿੰਘ, ਜਗਰੂਪ ਜੱਗਾ, ਅਜੇ ਸ਼ਰਮਾਂ, ਕੁਲਜੀਤ ਸਿੰਘ ਲੱਡੂ, ਕਾਬਲ ਸਿੰਘ ਆੜ੍ਹਤੀ, ਗੁਰਜੀਤ ਸਿੰਘ, ਗੋਪਾਲ ਸਿੰਘ ਘੁਹਾਟਵਿੰਡ, ਹਰਗੋਪਾਲ ਮਹਿਤਾ, ਜਰਮਨ ਉਦੋਨੰਗਲ, ਸੰਨੀ ਰੰਧਾਵਾ, ਮਨਪ੍ਰੀਤ ਮੰਨੂ ਆਦਿ ਹਾਜ਼ਰ ਸਨ।ਇਸ ਕੱਬਡੀ ਕੱਪ ਦੌਰਾਨ ਸਕਿੰਟੂ ਪੁਰਬਾ, ਪ੍ਰਿਤਪਾਲ ਰੰਧਾਵਾ, ਸੁਖਜਿੰਦਰ ਸਿੰਘ ਪਟਵਾਰੀ, ਪ੍ਰਭਜੋਤ ਸਿੰਘ ਲਾਡਾ, (ਯੂ.ਐਸ.ਏ)  ਸਰਪੰਚ ਬਿਕਰਮਜੀਤ ਸਿੰਘ ਮਲਕਨੰਗਲ,ਹਰਸ਼ਰਨ ਸਿੰਘ ਪ੍ਰਿੰਸ, ਯੋਧਾ ਉਦੋਨੰਗਲ, ਬਚਿੱਤਰ ਸਿੰਘ, ਮਾ. ਹਰਵਿੰਦਰ ਸਿੰਘ, ਗੁਰਮੰਜ਼ਲ ਸ਼ਾਹ, ਸਿਮਰਨਜੀਤ ਸ਼ਾਹ, ਗੋਲਡੀ ਹਰਵਿੰਦਰ, ਹਰਮੀਤ (ਸਾਰੇ ਕੈਨੇਡਾ), ਯਾਦਵਿੰਦਰ ਸਿੰਘ, ਮਨਪ੍ਰੀਤ ਰਾਜਾ, ਹਰਪਾਲ, ਜਗਦੀਪ ਸਿੰਘ (ਸਾਰੇ ਆਸਟ੍ਰੇਲੀਆ), ਹਰਿੰਦਰ ਨਿਊਜ਼ੀਲੈਂਡ, ਪ੍ਰਤਾਪ ਸਿੰਘ ਕਾਲਾ ਇੰਗਲੈਂਡ, ਸ਼ੱਬਾ ਮਲਕ ਨੰਗਲ (ਕਤਰ) ਆਦਿ ਐਨ.ਆਰ.ਆਈ ਵੀਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

Check Also

ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰੇ ਹਾਦਸੇ ਪ੍ਰਤੀ ਪ੍ਰਗਟਾਈ ਸੰਵੇਦਨਾ

ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply