ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) -ਜਿਲਾ ਪਠਾਨਕੋਟ ਦੇ ਪਿੰਡ ਡੇਅਰੀਵਾਲ ਵਿਖੇ ਚੱਲ ਰਹੀ ਗਾਊਸ਼ਾਲਾ ਵਿਖੇ ਕਰਵਾਏ ਜਾਣ ਵਾਲੇ ਕਾਰਜਾਂ ਨੂੰ ਲੈ
ਕੇ ਸ੍ਰੀਮਤੀ ਨੀਲਿਮਾ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਗਾਊਸ਼ਾਲਾ ਦੇ ਪ੍ਰਬੰਧਕਾਂ ਅਤੇ ਪਸੁ ਪਾਲਣ ਵਿਭਾਗ ਦੇ ਨਾਲ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਇਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ।ਇਸ ਮੋਕੇ ਕੁਲਵੰਤ ਸਿੰਘ (ਆਈ.ਏ.ਐਸ) ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਡਾ. ਕੁਲਦੀਪ ਕੁਮਾਰ ਡਿਪਟੀ ਡਾਇਰੈਕਟਰ ਪਸੁ ਪਾਲਣ ਵਿਭਾਗ ਪਠਾਨਕੋਟ, ਗਾਉ ਸੇਵਾ ਸੰਗਠਨ ਦੇ ਪ੍ਰਧਾਨ ਵੈਸ਼ਨੋ ਬੱਬਰ, ਵਿਸਾਲ ਛਾਬੜਾ, ਵਿਨੋਦ ਅਗਰਵਾਲ, ਰਵੀ ਭਗਤ, ਨੀਲਿਮਾ ਸੈਣੀ, ਅਜੈ ਮਹਾਜਨ ਅਤੇ ਹੋਰ ਪ੍ਰਬੰਧਕ ਮੈਂਬਰ ਵੀ ਹਾਜ਼ਰ ਸਨ।
ਸਥਾਨਕ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਸ੍ਰੀਮਤੀ ਨੀਲਿਮਾ ਨੇ ਗਾਊਸ਼ਾਲਾ ਦੇ ਪ੍ਰਬੰਧਕਾਂ ਨਾਲ ਚਰਚਾ ਕਰਦਿਆਂ ਦੱਸਿਆ ਕਿ ਜਿਲਾ ਪ੍ਰਸਾਸਨ ਵੱਲੋਂ ਗਊਸਾਲਾ ਡੇਅਰੀਵਾਲ ਵਿਖੇ ਬੇਸਹਾਰਾ ਪਸੂਆਂ ਦੇ ਲਈ ਟੈਗ ਪ੍ਰਣਾਲੀ ਵੀ ਸੁਰੂ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਡੇਅਰੀਵਾਲ ਗਾਊਸ਼ਾਲਾ ਵਿਖੇ ਪਸ਼ੁਆਂ ਦੇ ਖਾਣ ਲਈ ਤੂੜੀ ਨੂੰ ਸਟੋਰ ਕਰਨ ਦੇ ਲਈ ਇਕ 30 ਫੁੱਟ ਚੌੜਾਈ ਅਤੇ 100 ਫੁੱਟ ਲੰਬਾਈ ਦੀ ਸੈਡ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਆਉਂਣ ਵਾਲੇ ਸਮੇਂ ਦੋਰਾਨ ਪਸ਼ੁਆਂ ਦੇ ਲਈ ਤੂੜੀ ਨੂੰ ਸਟੋਰ ਕੀਤਾ ਜਾ ਸਕੇ।ਇਸ ਤੋਂ ਇਲਾਵਾ ਪਸ਼ੂਆਂ ਦੇ ਲਈ ਦੋ ਨਵੀਆਂ ਸੈਡ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੈਟਲ ਪਾਉਂਡ ਦੀ ਚਾਰ ਦੀਵਾਰੀ ਲਈ ਵੀ ਯੋਜਨਾ ਤਿਆਰ ਕੀਤੀ ਗਈ ਹੈ ਤਾਂ ਜੋ ਬੇਸਹਾਰਾ ਪਸੁ ਕੈਟਲ ਪਾਉਂਡ ਤੋਂ ਬਾਹਰ ਨਾ ਆ ਸਕਣ।ਉਨਾਂ ਦੱਸਿਆ ਕਿ ਉਪਰੋਕਤ ਕਾਰਜਾਂ ਦੇ ਲਈ ਇਕ ਕਮੇਟੀ ਵੀ ਬਣਾਈ ਗਈ ਹੈ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ, ਡਾ. ਕੁਲਦੀਪ ਕੁਮਾਰ ਡਿਪਟੀ ਡਾਇਰੈਕਟਰ ਪਸ਼ੁ ਪਾਲਣ ਵਿਭਾਗ ਪਠਾਨਕੋਟ, ਕਾਰਪੋਰੇਸ਼ਨ ਵੱਲੋਂ ਇਕ ਅਕਾਉਂਟੈਂਟ ਅਤੇ ਗਾਉ ਸੇਵਾ ਸੰਗਠਨ ਵੱਲੋਂ ਵਿਨੋਦ ਅਗਰਵਾਲ ਕਮੇਟੀ ਦੇ ਮੈਂਬਰ ਹੋਣਗੇ ਤੇ ਇਸ ਟੀਮ ਦੀ ਦੇਖ ਰੇਖ ਵਿੱਚ ਹੀ ਸਾਰਾ ਕੰਮ ਕਰਵਾਇਆ ਜਾਵੇਗਾ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media