Sunday, August 9, 2026

ਬੇਘਰੇ ਪਰਿਵਾਰਾਂ ਨੂੰ ਪੰਜ ਮਰਲੇ ਦੇ ਪਲਾਟ ਅਲਾਟ ਕਰਨ ਲਈ ਅਰਜ਼ੀਆਂ 31 ਜਨਵਰੀ ਤੱਕ

ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਗੁਰਪ੍ਰਤਾਪ ਸਿੰਘ ਨਾਗਰਾ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ Gurpartap Nagra ADCਹੈ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਯੋਗ ਬੇਘਰੇ ਪਰਿਵਾਰਾਂ ਨੂੰ ਘਰ ਬਣਾਉਣ ਲਈ ਪੰਜ ਮਰਲੇ ਤੱਕ ਦਾ ਪਲਾਟ ਲੈਣ ਵਾਸਤੇ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫਤਰਾਂ ਵਿਚੋਂ ਮੁਫਤ ਮਿਲਣ ਵਾਲੇ ਫਾਰਮਾਂ `ਤੇ ਅਰਜੀਆਂ ਦੀ ਮੰਗ ਮਿਤੀ 31 ਜਨਵਰੀ 2018 ਤੱਕ ਕੀਤੀ ਗਈ ਹੈ।ਉਨ੍ਹਾਂ ਦਸਿਆ ਕਿ ਇਹ ਅਰਜੀਆਂ ਆਪਣੇ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਵਿੱਚ ਕਿਸੇ ਵੀ ਕੰਮਕਾਜ ਵਾਲੇ ਦਿਨ ਦਿੱਤੀਆਂ ਜਾ ਸਕਦੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਲੈਣ ਪਰਿਵਾਰ ਪੰਜਾਬ ਦਾ ਪੱਕਾ ਅਤੇ ਸਬੰਧਤ ਪੰਚਾਇਤ ਦੇ ਅਧਿਕਾਰ ਦਾ ਵਾਸੀ ਹੋਵੇ, ਪਰਿਵਾਰ ਕੋਲ ਕਿਧਰੇ ਵੀ ਕੋਈ ਆਪਣਾ ਪਲਾਟ/ ਮਕਾਨ ਨਾ ਹੋਵੇ, ਅਰਜੀ ਦੇਣ ਵਾਲਾ ਵਿਅਕਤੀ ਵਿਆਹਿਆ ਭਾਵ ਪਰਿਵਾਰਸ਼ੁੱਦਾ ਹੋਵੇ, ਇਸ ਸਕੀਮ ਤਹਿਤ ਪਹਿਲਾਂ ਹੀ ਪਲਾਟ ਅਲਾਟ ਕਰਵਾ ਚੁੱਕੇ ਪਰਿਵਾਰ ਦਾ ਵਿਆਹਿਆ ਲੜਕਾ ਵੀ ਇਸ ਸਕੀਮ ਅਧੀਨ ਪਲਾਟ ਲੈਣ ਲਈ ਯੋਗ ਮੰਨਿਆ ਜਾ ਸਕੇਗਾ, ਸ਼ਰਤ ਹੈ ਕਿ ਉਸ ਕੋਲ ਆਪਣਾ ਕੋਈ ਘਰ ਜਾਂ ਰਿਹਾਇਸ਼ੀ ਪਲਾਟ ਨਾ ਹੋਵੇ।ਉਨ੍ਹਾਂ ਦਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਜਾਂ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਅਰਜੀਆਂ ਦੇਣ ਦੀ ਆਖਰੀ ਮਿਤੀ 31 ਜਨਵਰੀ, 2018 ਸ਼ਾਮ 5 ਵਜੇ ਤੱਕ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply