Thursday, March 19, 2026

ਕੇਟੀ ਕਲਾ ਕੇਂਦਰ ਵਿਖੇ 20 ਜਨਵਰੀ ਤੱਕ ਚੱਲੇਗੀ 25 ਨੰਨੇ ਚਿੱਤਰਕਾਰਾਂ ਦੀ ‘ਹਿਊਜ’ ਪ੍ਰਦਰਸ਼ਨੀ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਕੇਟੀ ਕਲਾ ਕੇਂਦਰ ਵਿਖੇ ਪ੍ਰਸਿੱਧ ਚਿੱਤਰਕਾਰ ਰਸ਼ਿਮ ਗੁਪਤਾ ਦੇ ਹੋਣਹਾਰ PPN1901201812ਵਿਦਿਆਰਥੀਆਂ ਵੱਲੋਂ ਤਿੰਨ ਦਿਨਾਂ ਚਿੱਤਰ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਸੁਭ ਆਰੰਭ ਖਾਲਸਾ ਕਾਲਜ ਦੇ ਸਾਬਕਾ ਰਜਿਸਟਰਾਰ ਪ੍ਰੋਫੈਸਰ ਜਗਜੀਤ ਸਿੰਘ ਅਤੇ ਡੀ.ਏ.ਵੀ ਪਬਲਿਕ ਸਕੂਲ ਤੋਂ ਫਾਈਨ ਆਰਟ ਵਿਭਾਗ ਦੇ ਮੁੱਖੀ ਪ੍ਰਿੰਯਕਾ ਸ਼ਰਮਾ ਨੇ ਸਾਂਝੇ ਤੌਰ `ਤੇ ਸ਼ਮਾ ਰੋਸ਼ਨ ਕਰਕੇ ਕੀਤਾ।
ਪ੍ਰਦਰਸ਼ਨੀ ਵਿਚ 25 ਦੇ ਲਗਭਗ ਵਿਦਿਆਰਥੀ ਚਿੱਤਰਕਾਰਾਂ ਵਲੋਂ ਤਿਆਰ ਕੀਤੇ 50 ਮਨਮੋਹਕ ਚਿੱਤਰ ਲਗਾਏ ਗਏ।ਇਨ੍ਹਾਂ ਉੱਭਰਦੇ ਚਿੱਤਰਕਾਰਾਂ ਨੇ ਪੈਨਸਿਲ ਡਰਾਇੰਗ, ਸੋਫਟ ਪੇਸਟਿਲ, ਵਾਟਰ ਕਲਰ ਅਤੇ ਪੈਨਸਿਲ ਕਲਰ ਦੀ ਖੂਬਸੂਰਤ ਢੰਗ ਨਾਲ ਵਰਤੋਂ ਕਰਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ।ਚਿੱਤਰਕਾਰਾਂ ਨੇਂ ਸਬਜੈਕਟ ਮੈਟਰ `ਤੇ ਅਧਾਰਿਤ ਕੁਦਰਤੀ ਦ੍ਰਿਸ਼ਾਂ ਨਾਲ ਸਬੰਧਤ ਫੁੱਲ-ਫੁਲਵਾੜੀਆਂ, ਪਹਾੜੀ ਦ੍ਰਿਸ, ਮਹਾਤਮਾ ਬੁੱਧ, ਭਗਵਾਨ ਗਣੇਸ, ਭਗਵਾਨ ਕ੍ਰਿਸ਼ਨ, ਕਲੰਡਰ ਵਰਕ, ਸਟਿੱਲ ਲਾਈਫ, ਕ੍ਰਿਏਟਿਵ ਵਰਕ ਅਤੇ ਪਸ਼ੂ-ਪੰਛੀਆਂ ਤੇ ਚਿੱਤਰਕਾਰੀ ਕਰਕੇ ਦਰਸ਼ਕਾਂ ਦਾ ਪਿਆ ਹਾਸਲ ਕੀਤਾ।ਮੁੱਖ ਮਹਿਮਾਨ ਪ੍ਰੋਫੈਸਰ ਜਗਜੀਤ ਸਿੰਘ ਅਤੇ ਪ੍ਰਿੰਯਕਾ ਸ਼ਰਮਾ ਨੇ ਸਮੂਹ ਚਿੱਤਰਕਾਰਾਂ ਦੀ ਬਿਹਤਰੀਨ ਕਲਾ ਦੀ ਤਾਰੀਫ ਕੀਤੀ।
ਕੇਟੀ ਕਲਾ ਦੇ ਡਾਇਰੈਕਟਰ ਬ੍ਰਿਜੇਸ਼ ਜੌਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ  ਪ੍ਰਦਰਸ਼ਨੀ ਨੇ ਸਿੱਧ ਕੀਤਾ ਹੈ ਕਿ ਗੁਰੂ ਚੰਗਾ ਹੋਵੇ ਅਤੇ ਸਿੱਖਣ ਵਾਲਿਆਂ ’ਚ ਅੱਗੇ ਵਧਣ ਦਾ ਜਜ਼ਬਾ ਹੋਵੇ ਤਾਂ ਬੁਲੰਦੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।
ਸ਼ੁਭਾਵੀ ਤਲਵਾਰ, ਸਿਮਰਨ, ਸ਼ਨੇਹਾ, ਵੰਸ਼, ਸੁਨੰਦਨੀ, ਜ਼ਿਦਾਨ, ਆਮੀਰਾ, ਬਨੀਪ੍ਰੀਤ, ਦਿਤਿਆ ਬਹਿਲ, ਰਾਧਿਕਾ, ਸ਼ਮਿਧਾ ਮਹਾਜਨ, ਰਾਧਿਆ ਭੱਲਾ, ਸਨਾ ਅਰੋੜਾ, ਰਾਧਿਆ ਸੇਠ, ਸੰਚਿਤਾ, ਮੰਨਤਪ੍ਰੀਤ, ਨੇਸ਼ਾ ਟੰਡਨ, ਅੰਸ਼ ਸੇਠ, ਸਮੱਇਆ ਭੱਲਾ ਅਤੇ ਹਰਸਿਮਰਨ ਆਦਿ ਵੱਲੋਂ ‘ਹਿਊਜ’ ਦੇ ਬੈਨਰ ਹੇਠ ਲਗਾਈ ਆਪਣੀ ਕਿਸਮ ਦੀ ਇਸ ਪ੍ਰਦਰਸ਼ਨੀ ਦੇਖਣ ਲਈ ਵੱਡੀ ਗਿਣਤੀ `ਚ ਕਲਾ ਪ੍ਰੇਮੀਆਂ ਅਤੇ ਕਲਾਕਾਰਾਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ।ਇਸ ਸਮੇਂ ਅਤੁਲ ਮਹਿਰਾ, ਕੇ.ਐਸ ਗਿੱਲ, ਮਾਲਾ ਚਾਵਲਾ, ਬੁੱਤਤਰਾਸ਼ ਨਰਿੰਦਰ ਸਿੰਘ, ਗੁਲਸ਼ਨ ਸਿਧਾਨਾ, ਸਿੰਪਲ ਛਾਬੜਾ, ਗੁਰਸ਼ਰਨ ਕੌਰ, ਕਵਲ ਸਹਿਗਲ, ਇੰਦਰਪ੍ਰੀਤ ਕੌਰ, ਟੀਨਾ ਸ਼ਰਮਾ ਆਦਿ ਤੋਂ ਇਲਾਵਾ ਅੰਜੂ ਜੌਲੀ ਅਤੇ ਵੰਸ਼ਿਕਾ ਜੌਲੀ ਵੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply