
ਅੰਮ੍ਰਿਤਸਰ, 29 ਜੁਲਾਈ (ਗੁਰਪ੍ਰੀਤ ਸਿੰਘ)- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਥਾਹ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਟੀ ਵੀ ਐਸ ਮੋਟਰ ਕੰਪਨੀ (ਬੰਗਲੌਰ) ਵੱਲੋਂ ਨਵਾਂ ਲਾਂਚ ਕੀਤਾ ਮੋਟਰਸਾਈਕਲ ਟੀ ਵੀ ਐਸ ਸਟਾਰ ਪਲੱਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ। ਜਿਸ ਦੀਆਂ ਚਾਬੀਆਂ ਕੰਪਨੀ ਦੇ ਜਨਰਨ ਮੈਨੇਜਰ ਸ੍ਰੀ ਰਵਿੰਦਰ ਚੌਹਾਨ ਅਤੇ ਏਰੀਆ ਮੈਨੇਜਰ ਸ੍ਰੀ ਅਰਵਿੰਦ ਗੁਪਤਾ ਜੀ ਨੇ ਸ. ਰਾਜਿੰਦਰ ਸਿੰਘ ਮਹਿਤਾ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ, ਸ. ਦਲਮੇਘ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸੌਂਪੀਆਂ।
ਕੰਪਨੀ ਦੇ ਜਨਰਲ ਮੈਨੇਜਰ ਸ੍ਰੀ ਰਵਿੰਦਰ ਚੌਹਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਟੀ ਵੀ ਐਸ ਮੋਟਰ ਕੰਪਨੀ (ਬੰਗਲੌਰ) ਦੀ ਅਥਾਹ ਸ਼ਰਧਾ ਹੈ, ਜਦੋਂ ਵੀ ਕੰਪਨੀ ਵੱਲੋਂ ਕੋਈ ਨਵਾਂ ਵਹੀਕਲ ਲਾਂਚ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਭੇਟ ਕਰਕੇ ਅਸੀਸ ਪ੍ਰਾਪਤ ਕਰਦੀ ਹੈ।
ਗੁਰੂ ਨਾਨਕ ਆਟੋਜ਼ ਪੁਤਲੀਘਰ ਦੇ ਮਾਲਕ ਸ. ਜਸਵੰਤ ਸਿੰਘ, ਸ੍ਰੀ ਦੀਪਕ ਮੱਕੜ ਟੈਰੀਟਰੀ ਮੈਨੇਜਰ ਤੇ ਸੇਲ ਕਾਰਜਕਾਰੀ ਸ੍ਰੀ ਵਿਕਾਸ ਜੀ ਨੇ ਇਸ ਨਵੇਂ ਲਾਂਚ ਕੀਤੇ ਮੇਟਰਸਾਈਕਲ ਬਾਰੇ ਦੱਸਿਆ ਕਿ ਇਸ ਦੀ ਇੰਜਣ ਪਾਵਰ 110 ਸੀ ਸੀ ਹੈ ਤੇ ਕੀਮਤ 44 ਹਜ਼ਾਰ ਰੁਪਏ ਹੈ। ਇਹ ਮੋਟਰਸਾਈਕਲ ਦੀ ਸਮੱਰਥਾ 87 ਕਿਲੋਮੀਟਰ ਪ੍ਰਤੀ ਲੀਟਰ ਹੈ। ਇਸ ਮੌਕੇ ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਹਰਜੀਤ ਸਿੰਘ ਲਾਲੂ ਘੁੰਮਣ ਇੰਚਾਰਜ ਖਰੀਦਾਂ, ਸ.ਰਘਬੀਰ ਸਿੰਘ ਮੰਡ ਐਡੀਸ਼ਨਲ ਮੈਨੇਜਰ ਆਦਿ ਮੌਜੂਦ ਸਨ।
Punjab Post Daily Online Newspaper & Print Media