Friday, August 28, 2026

ਈਦ ਦਾ ਤਿਉਹਾਰ ਮਨਾਇਆ

PPN290709

ਤਰਸਿੱਕਾ, 29 ਜੁਲਾਈ (ਕੰਵਲਜੀਤ ਸਿੰਘ) – ਈਦ ਦੇ ਮੁਬਾਰਕ ਮੌਕੇ ‘ਤੇ ਪਿੰਡ ਜੋਧਾਨਗਰੀ ਵਿਖੇ ਮੋਲਵੀ ਮੰਗਲ ਦੀਨ ਦੀ ਰਹਿਨੁਮਾਈ ਹੇਠ ਮੁਸਲਮਾਨ ਭਾਈਚਾਰੇ ਵੱਲੋਂ ਈਦ ਬੜੇ ਹੀ ਉਤਸ਼ਾਹ ਨਾਲ ਮਨਾਈ ਗਈ।ਇਸ ਮੁਬਾਰਕ ਮੌਕੇ ਤੇ ਪਿੰਡ ਦੇ ਸਮੂਹ ਵਸਨੀਕਾਂ ਵੱਲੋਂ ਮੁਸਲਮਾਨ ਭਰਾਵਾਂ ਨੂੰ ਵਧਾਈ ਦਿੱਤੀ ਗਈ ਅਤੇ ਲੱਡੂ ਵੰਡੇ ਗਏ ਅਤੇ ਲੰਗਰ ਲਗਾਇਆ ਗਿਆ।ਇਸ ਮੌਕੇ ਮੰਗਲ ਦੀਨ ਮੋਲਵੀ ਵੱਲੋਂ ਸਭ ਨੂੰ ਮਿਲ ਕੇ ਪਿਆਰ ਨਾਲ ਰਹਿਣ ਲਈ ਕਿਹਾ ਅਤੇ ਇਸ ਮੌਕੇ ਦੀ ਸਭ ਨੂੰ ਵਧਾਈ ਦਿੱਤੀ।ਇਸ ਮੌਕੇ ਮੁੱਖਤਾਰ ਅਲੀ, ਰਮਜਾਨ ਅਲੀ, ਬਲਜੀਤ ਅਲੀ, ਯੁਸਫ ਅਲੀ ਆਦਿ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply