ਸ਼ਮਰਾਲਾ, 19 ਜਨਵਰੀ (ਪੰਜਾਬ ਪੋਸਟ – ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਲੈਕਚਰਾਰ ਵਿਜੈ ਕੁਮਾਰ ਸ਼ਰਮਾ
ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਚ ਵੱਲੋਂ 10ਵੀਂ ਜਮਾਤ ਦੀ ਲਈ ਜਾਂਦੀ ਸਲਾਨਾ ਵਜ਼ੀਫਾ ਪ੍ਰੀਖਿਆ ਜੋ ਇਸ ਵਾਰੀ 4 ਫਰਵਰੀ 2018 ਦਿਨ ਐਤਵਾਰ ਨੂੰ ਲਈ ਜਾਣੀ ਸੀ, ਉਹ 4 ਫਰਵਰੀ ਨੂੰ ਪੰਜਾਬ ਸਿੱਖਿਆ ਵਿਭਾਗ ਵੱਲੋਂ 10ਵੀਂ ਜਮਾਤ ਦੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਹੋਣ ਕਾਰਨ ਰੱਦ ਕਰਕੇ ਹੁਣ 11 ਫਰਵਰੀ, 2018 ਦਿਨ ਐਤਵਾਰ ਨੂੰ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਲਈ ਜਾਵੇਗੀ।ਇਸ ਵਜ਼ੀਫਾ ਪ੍ਰੀਖਿਆ ਸਬੰਧੀ ਰਜਿਸਟ੍ਰੇਸ਼ਨ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ, ਜੋ ਹੁਣ 8 ਫਰਵਰੀ ਤੱਕ ਜਾਰੀ ਰਹੇਗੀ, ਇਸ ਪ੍ਰੀਖਿਆ ਵਿੱਚ ਸਮਰਾਲਾ ਤਹਿਸੀਲ ਤੋਂ ਇਲਾਵਾ ਬਾਹਰਲੀਆਂ ਤਹਿਸੀਲਾਂ ਦੇ ਵਿਦਿਆਰਥੀ ਵੀ ਭਾਗ ਲੈ ਸਕਦੇ ਹਨ।ਜਨਰਲ ਸਕੱਤਰ ਪ੍ਰਿੰਸੀਪਲ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਵਾਰ ਦੀ ਵਜ਼ੀਫਾ ਪ੍ਰੀਖਿਆ ਵਿੱਚ ਇੱਕ ਇੱਕ ਨੰਬਰ ਦੇ ਅਬਜੈਕਟਿਵ ਟਾਈਪ 150 ਪ੍ਰਸ਼ਨ ਪੁੱਛੇ ਜਾਣਗੇ।
ਜਿਸ ਵਿੱਚ ਅੰਗਰੇਜ਼ੀ, ਹਿਸਾਬ, ਸਾਇੰਸ, ਸਮਾਜਿਕ ਸਿੱਖਿਆ ਅਤੇ ਮੈਂਟਲ ਐਬਇਲਟੀ ਵਿੱਚੋਂ ਹਰੇਕ ਵਿਸ਼ੇ ਦੇ 30-30 ਅੰਕਾਂ ਦੇ ਪ੍ਰਸ਼ਨ ਪੁੱਛੇ ਜਾਣਗੇ ਅਤੇ ਇਸ ਵਜ਼ੀਫਾ ਪ੍ਰੀਖਿਆ ਦਾ ਸਮਾਂ ਢਾਈ ਘੰਟੇ ਦਾ ਹੋਵੇਗਾ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੀਖਿਆ ਕੰਟਰੋਲਰ ਮੇਘ ਦਾਸ ਜਵੰਦਾ (ਨੈਸ਼ਨਲ ਐਵਾਰਡੀ), ਰਾਜੇਸ਼ ਕੁਮਾਰ, ਮੱਖਣ ਸਿੰਘ, ਦਰਸ਼ਨ ਸਿੰਘ ਕੰਗ, ਪੁਖਰਾਜ ਸਿੰਘ ਘੁਲਾਲ, ਪ੍ਰੇਮ ਨਾਥ, ਸਤਿੰਦਰ ਸਿੰਘ ਸਮਰਾਲਾ, ਜੈਦੀਪ ਮੈਨਰੋ, ਇੰਦਰਜੀਤ ਸਿੰਘ ਕੰਗ, ਕਮਲਜੀਤ ਘੁੰਗਰਾਲੀ ਸਿੱਖਾਂ, ਜਸਵਿੰਦਰ ਸਿੰਘ, ਸੁਰਿੰਦਰ ਵਰਮਾ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media