Tuesday, March 24, 2026

ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ `ਤੇ ਆਨਲਾਈਨ ਸਕਾਰਸ਼ਿਪ ਐਪਲੀਕੇਸ਼ਨਾਂ 22 ਤੋਂ 25 ਜਨਵਰੀ ਤੱਕ

ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਭਲਾਈ ਅਫ਼ਸਰ ਸੁਖਵਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਡਾਇਰੈਕਟਰ Sukhwinder Singh Pktਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ-ਗਣਿਤੀ ਵਰਗ, ਭਲਾਈ ਵਿਭਾਗ ਵਲੋਂ ਲਾਗੂ ਕੀਤੀ ਜਾਂਦੀ ਕੇਂਦਰੀ ਪੋਸਟ-ਮੈਟ੍ਰਿਕ ਸਕਾਲਰਸ਼ਿਪ ਐਸ.ਸੀ ਅਤੇ ਓ.ਬੀ.ਸੀ ਸਕੀਮਾਂ ਤਹਿਤ ਜਿਹੜੇ ਵਿਦਿਆਰਥੀ ਸਾਲ 2017-18 ਦੌਰਾਨ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ `ਤੇ ਸਕਾਰਸ਼ਿਪ ਆਨਲਾਈਨ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਹਨ, ਅਜਿਹੇ ਵਿੱਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਮੱਖ ਰੱਖਦੇ ਹੋਏ ਮਿਤੀ 22.01.2018 ਤੋਂ 25.01.2018 ਤੱਕ ਦੁਬਾਰਾ ਪੋਰਟਲ ਖੋਲ੍ਹਿਆ ਗਿਆ ਹੈ, ਇਸ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀ ਅਤੇ ਓ.ਬੀ.ਸੀ ਅਧੀਨ ਜਿਹੜੇ ਵਿਦਿਆਰਥੀ ਅਪਲਾਈ ਨਹੀਂ ਕਰ ਸਕੇ, ਉਹ ਵਿਦਿਆਰਥੀ ਨਿਸ਼ਚਿਤ ਮਿਤੀਆਂ ਦੌਰਾਨ ਅਪਲਾਈ ਕਰ ਸਕਦੇ ਹਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply