Tuesday, March 24, 2026

235 ਸੇਵਾ ਮੁਕਤ ਸੈਨਿਕਾਂ ਨੂੰ ਖੁਸ਼ਹਾਲੀ ਦੇ ਰਾਖੇ ਦੇ ਨਿਯੁੱਕਤੀ ਪੱਤਰ ਸੌਂਪੇ

ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਸ ਤਰ੍ਹਾਂ ਇਕ ਸੈਨਿਕ ਫੋਜ ਵਿੱਚ ਰਹਿ ਕੇ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਦਾ

????????????????????????????????????

ਹੈ।ਉਸੇ ਤਰ੍ਹਾਂ ਨਾਲ ਜੋ ਜਿੰਮੇਦਾਰੀ ਪੰਜਾਬ ਸਰਕਾਰ ਨੇ ਸਾਬਕਾ ਸੈਨਿਕਾਂ ਦੇ ਮੋਢਿਆਂ ’ਤੇ ਰੱਖੀ ਹੈ ਆਸੀਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਹੈ ਤਾਂ ਜੋ ਪੰਜਾਬ ਸਰਕਾਰ ਖੁਸ਼ਹਾਲੀ ਦੇ ਰਾਖਿਆਂ ਦੇ ਸਹਿਯੋਗ ਨਾਲ ਲੋਕ ਭਲਾਈ ਸਕੀਮਾਂ ਨੂੰ ਹੋਰ ਵੀ ਪਾਰਦਸ਼ਤਾ ਨਾਲ ਲੋਕਾਂ ਤੱਕ ਪਹੁੰਚਾ ਸਕੇ ਅਤੇ ਹੋਰਨਾਂ ਕਾਰਜਾਂ ਵਿੱਚ ਵੀ ਸੁਧਾਰ ਕੀਤੇ ਜਾ ਸਕਣ।ਇਹ ਪ੍ਰਗਟਾਵਾ ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿੱਲ ਸੀਨੀਅਰ ਐਡਵਾਈਜ਼ਰ ਟੂ ਮੁੱਖ ਮੰਤਰੀ ਪੰਜਾਬ ਨੇ ਸਰਨਾ ਦੇ ਨਜਦੀਕ ਨਰੋਟ ਪੂਲੀ ਤੇ ਸਥਿਤ ਡੀ.ਐਸ. ਫਾਰਮ ਵਿੱਚ ਪਿਛਲੇ ਪੰਜ ਦਿਨਾਂ ਤੋਂ ਚਲ ਰਹੀ ਖੁਸ਼ਹਾਲੀ ਦੇ ਰਾਖਿਆਂ ਦੀ ਟ੍ਰੇਨਿੰਗ ਦੇ ਅੰਤਿਮ ਦਿਨ ਸੰਬੋਧਤ ਕਰਦਿਆਂ ਕੀਤਾ।ਸਮਾਰੋਹ ਵਿੱਚ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ।ਇਸ ਮੋਕੇ ਪ੍ਰਮੁੱਖ ਟ੍ਰੇਨਰ ਕਰਨਲ ਬੀ.ਐਸ. ਭੰਗੂ, ਸੂਬੇਦਾਰ ਮੇਜਰ ਕਲਵੰਤ ਸਿੰਘ, ਕਰਨਲ ਸੁਮਿਤ ਪਠਾਨਿਆ, ਕਰਨਲ ਆਰ.ਕੇ ਸਲਾਰੀਆ, ਕਰਨਲ ਭੁਵਨ ਕੁਮਾਰ, ਅਤੇ ਹੋਰ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿੱਲ ਨੇ ਕਿਹਾ ਕਿ ਸੈਨਿਕ ਦੇਸ਼ ਸੇਵਾ, ਇਮਾਨਦਾਰੀ ਅਤੇ ਮਿਹਨਤੀ ਇਨਸਾਨ ਵਜੋ ਜਾਣੇ ਜਾਂਦੇ ਹਨ ਜੋ ਕਿ ਕਿਸੇ ਵੀ ਮਿਸ਼ਨ ਨੂੰ ਪੂਰਾ ਕਰਨ ਲਈ ਜਰੂਰੀ ਯੋਗਤਾ ਹੁੰਦੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸੇਵਾ ਮੁਕਤ ਸੈਨਿਕਾਂ ਨੂੰ ਲੈ ਕੇ ਜੋ ਸੁਪਨਾ ਦੇਖਿਆਂ ਹੈ ਉਸ ਨੂੰ ਆਸੀ ਸਾਰੇ ਸਾਬਕਾ ਸੈਨਿਕ ਮਿਲ ਕੇ ਪੂਰਾ ਕਰਾਂਗੇ।
ਇਸ ਮੋਕੇ ’ਤੇ ਉਨ੍ਹਾਂ ਖੁਸ਼ਹਾਲੀ ਦੇ ਰਾਖੇ ਸਾਰੇ ਮੈਂਬਰਾਂ ਨੂੰ ਸੁਭ ਕਾਮਨਾਵਾਂ ਵੀ ਦਿੱਤੀਆਂ।ਮੁੱਖ ਮਹਿਮਾਨ ਵੱਲੋਂ ਕਰੀਬ 235 ਸੇਵਾ ਮੁਕਤ ਸੈਨਿਕਾਂ ਨੂੰ ਖੁਸ਼ਹਾਲੀ ਦੇ ਰਾਖੇ ਦਾ ਨਿਯੁੱਕਤੀ ਪੱਤਰ ਸੌਂਪੇ ਗਏ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply