Wednesday, March 25, 2026

ਚੀਫ ਖਾਲਸਾ ਦੀਵਾਨ ਸਕੂਲਾਂ ਵਿੱਚ ਆਨਲਾਈਨ ਫੀਸ ਪੇਮੈਂਟ ਪ੍ਰਣਾਲੀ ਸ਼ੁਰੂ

ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੇ ਬਟਨ ਕਲਿਕ ਕਰਕੇ ਕੀਤਾ ਸ਼ੁਭਆਰੰਭ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਅਪਣੀਆਂ ਵਿਦਿਅਕ ਸੰਸਥਾਵਾਂ ਵਿਚ ਉਚ ਤਕਨੀਕੀ ਸਾਧਨਾਂ ਰਾਹੀਂ PPN2001201802ਵਿਦਿਆਰਥੀਆਂ ਨੂੰ ਅਜੋਕੇ ਤਕਨੀਕੀ ਯੁੱਗ ਦਾ ਹਾਣੀ ਬਣਾਉਣ ਲਈ ਤੱਤਪਰ ਹੈ।ਅੱਜ ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ  ਤੋਂ ਕਾਰਜਕਾਰੀ ਪ੍ਰਧਾਨ ਚੀਫ ਖਾਲਸਾ ਦੀਵਾਨ ਧੰਨਰਾਜ ਸਿੰਘ ਨੇ ਬਟਨ ਕਲਿਕ ਕਰਕੇ ਆਨਲਾਈਨ ਫੀਸ ਪੇਮੈਂਟ ਪ੍ਰਣਾਲੀ ਦਾ ਸ਼ੁਭਆਰੰਭ ਕੀਤਾ।ਇਸ ਮੌਕੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਚੀਫ ਖਾਲਸਾ ਦੀਵਾਨ ਅਧੀਨ ਆਉਂਦੇ ਸ਼ਹਿਰੀ ਤੇ ਪੇਂਡੂ ਸਕੂਲਾਂ ਵਿੱਚ ਆਨਲਾਈਨ ਫੀਸ ਮੈਨੇਜਮੈਂਟ ਸਿਸਟਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਰਾਹੀਂ ਮਾਪੇ ਬਗੈਰ ਸਮਾਂ ਬਰਬਾਦ ਕੀਤੇ ਚੀਫ ਖਾਲਸਾ ਦੀਵਾਨ ਦੀ ਵੈਬਸਾਈਟ www.chiefkhalsadiwan.com/feepayment.php ਜਾਂ ਸੰਬੰਧਤ ਸਕੂਲ ਦੀ ਵੈਬਸਾਈਟ ਤੋਂ ਆਨਲਾਈਨ ਫੀਸ ਘਰ ਬੈਠੇ ਜਮਾਂ ਕਰਵਾ ਸਕਦੇ ਹਨ ਅਤੇ ਉਸੇ ਸਮੇਂ ਹੀ ਈ- ਰਸੀਦ ਵੀ ਪ੍ਰਾਪਤ ਕਰ ਸਕਦੇ ਹਨ।ਇਸ ਦੇ ਨਾਲ ਉਹ ਆਨਲਾਈਨ ਹੀ ਫੀਸ ਪੇਮੈਂਟ ਦੀ ਅਦਾ ਕੀਤੀਆਂ ਕਿਸ਼ਤਾਂ ਤੇ ਬਕਾਇਆਂ ਰਾਸ਼ੀ ਦੀ  ਜਾਣਕਾਰੀ ਵੀ ਲੈ ਸਕਦੇ ਹਨ।ਉਹਨਾਂ ਆਸ ਕੀਤੀ ਕਿ ਅਜਿਹੀ ਪਹਿਲ ਨਾਲ ਸਕੂਲਾਂ ਦੀ ਪ੍ਰਸ਼ਾਸਨਕ ਪ੍ਰਣਾਲੀ ਨਿਸ਼ਚਿਤ ਰੂਪ ਵਿਚ ਸੁਧਰੇਗੀ।ਖੁਰਾਣਾ ਨੇ ਜਾਣਕਾਰੀ ਸਾਂਝਿਆਂ ਕਰਦਿਆਂ ਕਿਹਾ ਕਿ ਅਜੇ ਤੱਕ 22 ਚੀਫ ਖਾਲਸਾ ਦੀਵਾਨ ਸਕੂਲਾਂ ਵਿਚ ਇਹ ਆਨਲਾਈਨ ਫੀਸ ਪੇਮੈਂਟ ਪ੍ਰਣਾਾਲੀ ਲਾਗੂ ਕੀਤੀ ਗਈ ਹੈ, ਪਰ ਛੇਤੀ ਹੀ  ਚੀਫ ਖਾਲਸਾ ਦੀਵਾਨ ਅਧੀਨ ਰਹਿੰਦੇ ਬਾਕੀ ਸਕੂਲ ਵੀ ਇਸ ਸਿਸਟਮ ਨਾਲ ਜੋੜ ਦਿੱਤੇ ਜਾਣਗੇ।ਇਸ ਦੇ ਨਾਲ ਹੀ ਚੀਫ ਖਾਲਸਾ ਦੀਵਾਨ ਵਲੋਂ ਆਨਲਾਈਨ ਸਕੂਲ ਪ੍ਰਸ਼ਾਸਨਿਕ ਪੋਰਟਲ ਵੀ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਮਾਪੇ ਅਪਣੇ ਬੱਚਿਆਂ ਦੀ ਸਕੂਲ ਵਿਚ ਹਾਜਰੀ, ਸਕੂਲ ਦੀ ਸਮਾਂ ਸਾਰਨੀ, ਸਰਕੂਲਰ ਤੇ ਹੋਮ ਵਰਕ ਵੀ ਆਨ ਲਾਈਨ ਵੇਖ ਸਕਦੇ ਹਨ।
ਇਸ ਮੌਕੇ ਕਾਰਜਕਾਰੀ ਪ੍ਰਧਾਨ ਚੀਫ ਖਾਲਸਾ ਦੀਵਾਨ ਧੰਨਰਾਜ ਸਿੰਘ ਨੇ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਨੂੰ ਵਧਾਈ ਦਿੰਦਿਆਂ ਇਸ ਨਿਵੇਕਲੀ ਕਾਰਗੁਜਾਰੀ ਲਈ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਅਜਿਹੀ ਕੈਸਲੈਸ ਫੀਸ ਪ੍ਰਣਾਲੀ ਬਹੁਤ ਹੀ ਅਸਾਨ ਤੇ ਸੁਰਖਿਅਤ ਹੈ।ਅੱਜ ਦੇ ਰੁਝੇਵਿਆਂ ਭਰੇ ਯੁੱਗ ਵਿਚ ਮਾਪਿਆਂ ਲਈ ਬੱਚਿਆਂ ਦੀ ਫੀਸ ਜਮਾਂ ਕਰਵਾਉਣ ਖਾਤਰ ਘੰਟਿਆਂਬੱਧੀ ਲਾਈਨਾਂ ਵਿੱਚ ਲੱਗਣਾ ਤੇ ਆਉਣ-ਜਾਣ ਵਿਚ ਸਮਾਂ ਬਰਬਾਦ ਕਰਨਾ ਬਹੁਤ ਮੁਸ਼ਕਲ ਹੈ।ਪ੍ਰੰਤੂ ਆਨਲਾਈਨ ਫੀਸ ਪੇਮੈਂਟ ਸੁਵਿਧਾ ਸ਼ੁਰੂ ਹੋਣ ਨਾਲ ਮਾਪੇ ਅਪਣੀ ਸੁਵਿਧਾ ਅਨੁਸਾਰ ਕਿਤੋਂ ਵੀ ਤੇ ਕਦੇ ਵੀ (24/7) ਅਪਣੇ ਮੋਬਾਈਲ ਰਾਹੀਂ ਬੜੀ ਅਸਾਨੀ ਨਾਲ ਫੀਸ ਜਮਾਂ ਕਰਵਾ ਸਕਦੇ ਹਨ।ਉਹਨਾਂ ਕਿਹਾ ਕਿ ਯੋਜਨਾ ਅਨੁਸਾਰ ਚੀਫ ਖਾਲਸਾ ਦੀਵਾਨ ਦੁਆਰਾ ਛੇਤੀ ਹੀ ਸ਼ੁਰੂ ਹੋਣ ਜਾ ਰਹੀ ਪ੍ਰਸ਼ਾਸਨਕ  ਪ੍ਰਣਾਲੀ ਨਾਲ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਅਕਾਦਮਿਕ ਵਿਕਾਸ ਬਾਰੇ ਦਿਨ ਪ੍ਰਤੀਦਿਨ ਜਾਣੂ ਰਹਿਣਗੇ।ਸਿਰਫ ਇਕ ਕਲਿਕ ਨਾਲ ਹੀ ੳੇਹ ਬੱਚੇ ਦੀ ਪੜਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਪ੍ਰਦਰਸ਼ਨ `ਤੇ ਨਜਰ ਰੱਖਦਿਆਂ ਉਸ ਦੀਆਂ ਕਮੀਆਂ ਦੂਰ ਕਰਕੇ ਲੋੜੀਂਦੇ ਯਤਨ ਕਰ ਸਕਣਗੇ।
ਇਸ ਮੌਕੇ ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਐਜੂਕੇਸ਼ਨ ਕਮੇਟੀ, ਜਸਵਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ, ਹਰਮਿੰਦਰ ਸਿੰਘ, ਰਮਣੀਕ ਸਿੰਘ, ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਵੀ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply