Wednesday, March 25, 2026

ਸ਼੍ਰੀ ਸ਼੍ਰੀ 108 ਤਪੱਸਵੀ ਬਾਬਾ ਟਹਿਲ ਦਾਸ ਦੀ 58ਵੀਂ ਬਰਸੀ ਅੱਜ – ਮਹੰਤ ਕ੍ਰਿਸ਼ਨ ਮੁਨੀ

ਧੂਰੀ, 20 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਨਿਰਵਾਣ ਕੁਟੀਆ ਦੇ ਸੰਚਾਲਕ ਮਹੰਤ ਕ੍ਰਿਸ਼ਨ ਮੁਨੀ ਵਲੋਂ ਸ਼੍ਰੀ ਸ਼੍ਰੀ 108 ਤਪੱਸਵੀ ਫਲੋਹਾਰੀ Krishan Muniਬਾਬਾ ਟਹਿਲ ਦਾਸ ਜੀ ਸੇਖੇ ਬਾਲਿਆਂ, (ਸਾਰੀ ਉਮਰ ਇਕ ਲੰਗੋਟੀ ਵਿਚ ਰਹਿਣ ਵਾਲੇ ਨਿਰਵਾਣ ਜੀ) ਦੀ 58ਵੀਂ ਬਰਸੀ ਧੂਰੀ ਦੇ ਨਜ਼ਦੀਕ ਪਿੰਡ ਸੇਖੇ ਵਿਖੇ ਬੜੀ ਸ਼ਰਧਾ ਪੂਰਵਕ ਉਦਾਸੀਨ ਮਰਿਆਦਾ ਅਨੁਸਾਰ ਮਨਾਈ ਜਾ ਰਹੀ ਹੈ।ਅੱਜ 20 ਜਨਵਰੀ ਨੂੰ ਸ੍ਰੀ ਅਖੰਡ ਪਾਠਾਂ ਦਾ ਭੋਗ ਪਾਏ ਜਾਣਗੇ, ਜਿਸ ਉਪਰੰਤ ਕਵੀਸ਼ਰੀ, ਰਾਗੀ ਢਾਡੀ ਅਤੇ ਸੰਤ ਮਹਾਤਮਾ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।ਬਾਹਰੋਂ ਆਈ ਸੰਗਤ ਦੀ ਸੇਵਾ ਸਮੂਹ ਨਗਰ ਪੰਚਾਇਤ ਪਿੰਡ ਸੇਖਾ, ਸ਼੍ਰੀ ਬਾਬਾ ਟਹਿਲ ਦਾਸ ਸਪੋਰਟਸ ਕਲੱਬ, ਸ਼੍ਰੀ ਮੁਨੀ ਮਹੇਸ਼ ਲੰਗਰ ਕਮੇਟੀ ਧੂਰੀ, ਭਾਈ ਮੂਲ ਚੰਦ ਸੇਖਾ, ਸ਼੍ਰੀ ਜੈ ਭਵਾਨੀ ਮੰਡਲ ਰਾਏਕੋਟ, ਸ਼੍ਰੀ ਬਾਲਾਜੀ ਲੰਗਰ ਨੈਣਾਂ ਦੇਵੀ ਅਤੇ ਸ਼੍ਰੀ ਉਦਾਸੀਨ ਗੋਬਿੰਦ ਗੋਧਾਮ ਰਾਏਕੋਟ ਵਾਲਿਆਂ ਵਲੋਂ ਕੀਤੀ ਜਾਵੇਗੀ।ਜੋੜਿਆਂ ਦੀ ਸੇਵਾ ਗੁਰੂ ਤੇਗ ਬਹਾਦਰ ਅਤੇ ਅਜ਼ਾਦ ਸੇਵਾ ਦਲ ਵਲੋਂ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply