ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਸ਼ਹਿਰ ਦੇ ਵਸਨੀਕ ਅਸਲ੍ਹਾ ਲਾਇਸੰਸ ਧਾਰਕਾਂ ਨੂੰ ਇਹ ਸੂਚਿਤ
ਕੀਤਾ ਜਾਂਦਾ ਹੈ ਕਿ ਉਹ ਆਪਣੇ ਅਸਲਾ ਲਾਇਸੰਸ ਦੀ ਕਾਪੀ ਉਪਰ ਯੂਨੀਕ ਅਡੈਂਟੀਫੀਕੇਸ਼ਨ ਨੰਬਰ (Unique Identification Number) ਸਟਿੱਕਰ ਲਗਵਾਉਣ ਲਈ ਤਤਕਾਲ ਰੂਪ ਵਿੱਚ ਅਸਲਾ ਬ੍ਰਾਂਚ ਨੂੰ ਸੰਪਰਕ ਕਰਨ, ਇਹ ਸੇਵਾ ਮੁਫਤ ਹੈ।ਕਮਿਸਸ਼ਨਰੇਟ ਪੁਲਿਸ ਦਫਤਰ ਤੋਂ ਜਾਰੀ ਪ੍ਰੈਸ ਨੋਟ ਅਨਸਾਰ ਆਰਮਜ਼ ਰੂਲਜ਼, 1962 ਦੇ ਰੂਲ 54 (6) ਅਨੁਸਾਰ ਹਰ ਅਸਲਾ ਲਾਇਸੰਸ ਧਾਰਕ ਨੂੰ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਵੱਲੋ ਯੂ.ਆਈ.ਐਨ (UIN) ਨੰਬਰ ਜਾਰੀ ਕੀਤਾ ਗਿਆ ਲੈਣਾ ਲਾਜ਼ਮੀ ਹੈ।ਜਿਸ ਵੀ ਅਸਲਾ ਲਾਇਸੰਸ ਧਾਰਕ ਦੇ ਲਾਇਸੰਸ ਉੱਪਰ ਯੂ.ਆਈ.ਐਨ ਨਹੀ ਹੋਵੇਗਾ ਤਾਂ ਮਿਤੀ 31-01-2018 ਤੋ ਬਾਅਦ ਉਸ ਦੇ ਅਸਲਾ ਲਾਇਸੰਸ ਨੂੰ ਕੈਂਸਲ ਸਮਝਿਆ ਜਾਵੇਗਾ।ਇਸ ਬਾਰੇ ਕਿਸੇ ਵੀ ਮੁਸ਼ਕਿਲ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜਾਂ ਸਹਾਇਕ ਕਮਿਸ਼ਨਰ ਪੁਲਿਸ ਲਾਇਸੰਸ ਅੰਮ੍ਰਿਤਸਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media