Wednesday, June 10, 2026

ਦਿੱਲੀ ਕਮੇਟੀ ਵਿਵਾਦਿਤ ਪੰਜਾਬੀ ਫ਼ਿਲਮਾਂ ’ਤੇ ਲੱਗੀ ਰੋਕ ਨੂੰ ਹਟਾਉਣ ਲਈ ਕਰੇਗੀ ਕਾਰਜ – ਜੀ.ਕੇ

ਨਵੀਂ ਦਿੱਲੀ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਕੁਝ ਵਿਵਾਦਿਤ ਪੰਜਾਬੀ ਫ਼ਿਲਮਾਂ ਦੇ ਪ੍ਰਦਰਸ਼ਨ ’ਤੇ manjit singh gkਸਰਕਾਰਾਂ ਵੱਲੋਂ ਲਗਾਈ ਗਈ ਰੋਕ ਦੇ ਖਿਲਾਫ਼ ਮੁਹਿੰਮ ਛੇੜਨ ਦਾ ਐਲਾਨ ਕੀਤਾ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਹਿੰਦੀ ਫਿਲਮ ਪਦਮਾਵਤ ਬਾਰੇ ਸੁਪਰੀਮ ਕੋਰਟ ਦੇ ਕੱਲ ਆਏ ਆਦੇਸ਼ ਦਾ ਹਵਾਲਾ ਦਿੰਦੇ ਹੋਏ ਵਿਵਾਦਿਤ ਪੰਜਾਬੀ ਫ਼ਿਲਮਾਂ ਦੇ ਪ੍ਰਦਰਸ਼ਨ ’ਤੇ ਲੱਗੀ ਰੋਕ ਨੂੰ ਬੋਲਣ ਦੀ ਆਜ਼ਾਦੀ ’ਤੇ ਲੱਗੀ ਰੋਕ ਨਾਲ ਜੋੜਿਆ।
ਜੀ.ਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬੀ ਫ਼ਿਲਮਾਂ ਸਾਡਾ ਹੱਕ, ਕੌਮ ਦੇ ਹੀਰੇ ਅਤੇ ਤੁਫ਼ਾਨ ਸਿੰਘ ਆਦਿਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੈਂਸਰ ਬੋਰਡ ਅਤੇ ਸੂਬਾ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਸਿੱਖ ਕੌਮ ਨਾਲ ਵਾਪਰੇ ਦੁਖਾਂਤ ਦਾ ਵਿਖਾਵਾ ਕਰਨ ਵਾਲੀਆਂ ਉਕਤ ਫ਼ਿਲਮਾਂ ਨੂੰ ਪ੍ਰਦਰਸ਼ਿਤ ਹੋਣ ਤੋਂ ਰੋਕਿਆ ਗਿਆ ਸੀ।ਜਦਕਿ ਉਕਤ ਫ਼ਿਲਮਾਂ ਸਿੱਖਾਂ ਨਾਲ ਹੋਏ ਨਾਇਨਸਾਫ਼ੀ ਨੂੰ ਬਿਆਨ ਕਰਦੀਆਂ ਸਨ।
ਜੀ.ਕੇ ਨੇ ਕਿਹਾ ਕਿ ਫ਼ਿਲਮ ਪਦਮਾਵਤ ਬਾਰੇ ਸੁਪਰੀਮ ਕੋਰਟ ਨੇ ਫੈਸਲਾ ਦੇ ਕੇ ਇਸ ਗੱਲ ਦੀ ਪ੍ਰੋੜਤਾ ਕਰ ਦਿੱਤੀ ਹੈ ਕਿ ਫ਼ਿਲਮਕਾਰ ਦੀ ਫ਼ਿਲਮ ਨੂੰ ਸੌੜ੍ਹੀ ਸੋਚ ਕਰਕੇ ਦਬਾਉਣਾਂ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾਂ ਹੈ।ਇਸ ਲਈ ਦਿੱਲੀ ਕਮੇਟੀ ਇਹਨਾਂ ਫਿਲਮਾਂ ’ਤੇ ਲੱਗੀ ਰੋਕ ਨੂੰ ਹਟਾਉਣ ਵਾਸਤੇ ਹਰ ਹੀਲਾ ਵਰਤਣ ਲਈ ਤਿਆਰ ਹੈ।ਉਕਤ ਫ਼ਿਲਮਾਂ ਦੇ ਨਿਰਮਾਤਾਵਾਂ ਨੂੰ ਦਿੱਲੀ ਕਮੇਟੀ ਨਾਲ ਸੰਪਰਕ ਕਰਨ ਦਾ ਸੱਦਾ ਦਿੰਦੇ ਹੋਏ ਜੀ.ਕੇ ਨੇ ਇਸ ਮਸਲੇ ’ਤੇ ਸੁਪਰੀਮ ਕੋਰਟ ਜਾਣ ਦਾ ਵੀ ਇਸ਼ਾਰਾ ਕੀਤਾ।
ਜੀ.ਕੇ ਨੇ ਸਵਾਲ ਕੀਤਾ ਕਿ ਸਿੱਖ ਕੌਮ ਨੇ ਸਰਕਾਰ ਪ੍ਰਯੋਜਿਤ ਤਸ਼ੱਦਦ ਨੂੰ ਲਗਭਗ 35 ਸਾਲ ਪਹਿਲੇ ਆਪਣੇ ਪਿੰਡੇ ’ਤੇ ਹੰਡਾਇਆ ਹੈ ਤੇ ਜੇਕਰ ਕੋਈ ਫਿਲਮਕਾਰ ਇਸ ਦੁਖਾਂਤ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਮਾਧਿਅਮ ਬਣਦਾ ਹੈ ਤਾਂ ਕਿਸੇ ਨੂੰ ਤਕਲੀਫ਼ ਕਿਉਂ ਹੁੰਦੀ ਹੈ।
ਜੀ.ਕੇ. ਨੇ ਕਿਹਾ ਕਿ ਫ਼ਿਲਮਾਂ ਦੇ ਪ੍ਰਦਰਸ਼ਨ ਨੂੰ ਰੋਕਣ ਨਾਲ ਸੱਚ ਛੁੱਪ ਨਹੀਂ ਸਕਦਾ। ਸਾਰੀ ਦੁਨੀਆਂ ਜਾਣਦੀ ਹੈ ਕਿ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ-ਤੋਪਾਂ ਨਾਲ ਹਮਲਾ ਹੋਇਆ, ਜਿਸ ਦੇ ਸਿੱਟੇ ਵੱਜੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸ ਉਪਰੰਤ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ, ਪੰਜਾਬ ’ਚ ਸਿੱਖ ਨੌਜਵਾਨਾਂ ਨੂੰ ਫ਼ਰਜ਼ੀ ਪੁਲਿਸ ਮੁਕਾਬਲਿਆਂ ’ਚ ਮਾਰਿਆਂ ਗਿਆ ਜਿਸ ਕਰਕੇ ਮੁਖਮੰਤਰੀ ਬੇਅੰਤ ਸਿੰਘ ਦਾ ਕੱਤਲ ਹੋਇਆ। ਜੇਕਰ ਪੰਜਾਬ ਦੀ ਖੁਸ਼ਹਾਲੀ ਨੂੰ ਤੰਗਹਾਲੀ ਵੱਲ ਮੋੜਨ ਲਈ ਸਰਕਾਰਾਂ ਨੇ ਜਿਆਦਤੀਆਂ ਕੀਤੀਆਂ ਤਾਂ ਕਿ ਉਸਦਾ ਸੱਚ ਬਿਆਨ ਕਰਨਾ ਕੋਈ ਅਪਰਾਧ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply