ਧੂਰੀ, 21 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਅੱਜ ਐਸ.ਡੀ.ਐਮ ਦਫਤਰ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ, ਪਟਵਾਰੀਆਂ, ਪੰਚਾਇਤ ਸਕੱਤਰਾਂ, ਧੂਰੀ ਅਤੇ ਸ਼ੇਰਪੁਰ ਬਲਾਕਾਂ ਦੇ ਬੀ.ਡੀ.ਪੀ.ਓਜ਼ ਨਾਲ ਪੰਜਾਬ ਸਰਕਾਰ ਦੀ ਕਿਸਾਨੀ ਕਰਜਾ ਮੁਆਫੀ ਸਕੀਮ ਸਬੰਧੀ ਕੀਤੀ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੀ ਕਰਜਾ ਮੁਆਫੀ ਸਕੀਮ ਤਹਿਤ ਉਪ ਮੰਡਲ ਧੂਰੀ ਦੇ ਕਿਸਾਨਾਂ ਲਈ ਕਰੋੜਾ ਰੁਪੈ ਦੀ ਰਾਸ਼ੀ ਆਈ ਹੈ।
ਉਨ੍ਹਾਂ ਸਰਕਾਰ ਦੀ ਕਰਜਾ ਮੁਆਫੀ `ਤੇ ਕਿੰਤੂ ਕਰਨ ਵਾਲੇ ਅਕਾਲੀ ਦਲ ਬਾਰੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਹੈ, ਪਰ ਅਕਾਲੀਆਂ ਨੇ 10 ਸਾਲ ਦੇ ਕਾਰਕਜਾਲ ਦੌਰਾਨ ਕਿਸਾਨ ਹਿਤੈਸ਼ੀ ਅਖਵਾਉਣ ਦੇ ਬਾਵਜੂਦ ਕਿਸਾਨਾਂ ਦਾ ਕਰਜਾ ਮੁਆਫੀ ਕਰਨ ਬਾਰੇ ਕੋਈ ਵੀ ਗੰਭੀਰਤਾ ਨਹੀਂ ਦਿਖਾਈ।
ਇਸ ਮੌਕੇ ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਉਪ ਚੇਅਰਮੈਨ ਅੱਛਰਾ ਸਿੰਘ ਭਲਵਾਨ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਬਲਾਕ ਸੰਮਤੀ ਮੈਂਬਰ ਇੰਦਰਪਾਲ ਸਿੰਘ ਗੋਲਡੀ, ਗੁਰਪਿਆਰ ਸਿੰਘ ਧੂਰਾ, ਮੁਨੀਸ਼ ਗਰਗ, ਰਣਜ਼ੀਤ ਸਿੰਘ ਕਾਕਾ ਸਰਪੰਚ ਈਸੀ, ਕੁਲਦੀਪ ਸਿੰਘ ਨੱਤ, ਸੁਖਦੀਪ ਸਿੰਘ ਬਾਜਵਾ, ਹਰਪ੍ਰੀਤ ਜੋਸ਼ੀ ਆਦਿ ਵੀ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media