ਪਠਾਨਕੋਟ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਬਸੰਤ ਪੰਚਮੀ ਮੌਕੇ ਸਤਿਗੁਰੂ ਰਾਮ ਸਿੰਘ ਜੀ ਦੇ 200 ਸਾਲਾ ਪ੍ਰਕਾਸ਼ ਪੂਰਬ ਨੁੰ ਸਮਰਪਿਤ ਜ਼ਿਲ੍ਹਾ ਪੱਧਰ `ਤੇ `ਬੇਟੀ ਬਚਾਓ-ਬੇਟੀ ਪੜਾਓ` ਤਹਿਤ ਭਰੂਣ ਹੱਤਿਆ ਅਤੇ ਨਸ਼ਿਆਂ ਦੀ ਰੋਕਥਾਮ ਲਈ ਸਿਵਲ ਹਸਪਤਾਲ ਪਠਾਨਕੋਟ ਵਿਖ਼ੇ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ ਨੇ ਆਏ ਹੋਏ ਲੋਕਾਂ ਨੂੰ ਦਸਿਆ ਗਿਆ ਕਿ ਸਤਿਗੁਰੂ ਰਾਮ ਸਿੰਘ ਨੇ ਸਭ ਤੋਂ ਪਹਿਲਾਂ ਭਰੂਣ ਹੱਤਿਆ ਅਤੇ ਨਸ਼ਿਆਂ ਦੇ ਰੋਕਥਾਮ ਦੀ ਆਵਾਜ ਬੁਲੰਦ ਕੀਤੀ ਸੀ ਅਤੇ ਇਸ ਆਵਾਜ ਨੂੰ ਅੱਜ ਸਮਾਜ ਵਿੱਚ ਪੂਰੀ ਤਰਾਂ ਲਾਗੂ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਸਾਨੰੁੂ ਉਨਾਂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਸਮਾਜ ਵਿੱਚ ਫੈਲ ਰਹੀ ਭਰੂਣ ਹੱਤਿਆ ਵਰਗੀ ਕੁਰੀਤੀ ਅਤੇ ਨਸ਼ਿਆਂ ਦੇ ਕੌਹੜ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਇੱਕ ਸਾਫ ਸੁਥਰੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ।ਉਨਾਂ ਕਿਹਾ ਅੱਜ ਲੜਕੀ ਅਤੇ ਲੜਕੇ ਵਿੱਚ ਕੋਈ ਫਰਕ ਨਹੀਂ ਹੈ ਬਲਕਿ ਲੜਕੀਆਂ ਹਰ ਕੰਮ ਵਿੱਚ ਮੌਢੇ ਨਾਲ ਮੌਢੋ ਮਿਲਾ ਕੇ ਚੱਲ ਰਹੀਆਂ ਹਨ।ਸਾਨੂੰ ਕੁੜੀਆਂ ਨੰੁੂ ਵੀ ਮੁਡਿਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ ਅਤੇੇ ਬਰਾਬਰ ਹੀ ਮਾਨ ਦੇਣਾ ਚਾਹੀਦਾ ਹੈ।ਕੁੜੀਆਂ ਦੇ ਨਾਲ ਕੋਈ ਭੇਦ ਭਾਵ ਨਹੀਂ ਕਰਨਾ ਚਾਹੀਦਾ।
ਉਹਨਾਂ ਕਿਹਾ ਕਿ ਪਹਿਲਾਂ ਨਾਲੋ ਮੁਡਿੰਆਂ ਦੇ ਮੁਕਾਬਲੇ ਕੁੜੀਆਂ ਦੇ ਲਿੰਗ ਅਨੁਪਾਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਪਰ ਅਜੇ ਵੀ ਸਾਨੂੰ ਇਸ ਪ੍ਰਤੀ ਹੋਰ ਉਪਰਾਲੇ ਕਰਨ ਦੀ ਲੋੜ ਹੈ।
ਜ਼ਿਲ੍ਹਾ ਸਿਹਤ ਅਫਸਰ ਡਾ. ਤਰਸੇਮ ਸਿੰਘ ਨੇ ਵੱਧ ਰਹੇ ਨਸ਼ਿਆਂ ਦੇ ਬਾਰੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਨਸ਼ਾ ਸਾਡੀ ਅੱਜ ਦੀ ਯੁੂਵਾ ਪੀੜੀ ਨੂੰ ਸੇਂਕ ਦੇ ਵਾਂਗ ਅੰਦਰੋ ਹੀ ਅੰਦਰ ਖੋਖਲਾ ਕਰੀ ਜਾ ਰਿਹਾ ਹੈ।ਤੰਬਾਕੂ, ਸਿਗਰਟ, ਬੀੜੀ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਨਾਂ ਵਿੱਚ ਅਨੇਕਾਂ ਕਿਸਮ ਦੇ ਖਤਰਨਾਕ ਤੱਤ ਹੁੰਦੇ ਹਨ।ਸਿਗਰਟ ਵਿੱਚ ਨਿਕੋਟੀਨ ਸਾਹਿਤ 4000 ਅਜਿਹੇ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ ਜਿਹੜੇ ਕੈਂਸਰ ਦਾ ਮੱੁਖ ਕਾਰਨ ਬਣਦੇ ਹਨ ਜਿਨਾਂ ਵਿੱਚ ਕਰੀਬ 90 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ।
ਇਸ ਮੌਕੇ ਹਾਜ਼ਰ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਨਸ਼ੇ ਦੀ ਰੋਕਥਾਮ ਲਈ ਅਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਤੋ ਛਡਾਉਣ ਲਈ ਨਸ਼ਾ ਛਡਾਉ ਕੇਂਦਰ ਸਥਾਪਿਤ ਕੀਤੇ ਗਏ ਹਨ।ਇਸ ਮੌਕੇ ਚੀਫ ਫਾਰਮਾਸਿਸਟ ਵਿਦਿਆਧਰ, ਜ਼ਿਲ੍ਹਾ ਐਨ.ਡੀ.ਟੀ ਅਸਿਸਟੈਂਟ ਜਤਿਨ ਕੁਮਾਰ, ਜ਼ਿਲ੍ਹਾ ਬੀ.ਸੀ.ਸੀ ਅਮਨਦੀਪ ਸਿੰਘ, ਜ਼ਿਲ੍ਹਾ ਆਰ.ਬੀ.ਐਸ.ਕੇ ਮੈਨੇਜਰ ਪੰਕਜ ਕੁਮਾਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media