Tuesday, October 13, 2026

ਸੁਜਾਨਪੁਰ ਕਾਲਜ `ਚ ਮਨਾਇਆ ਬਸੰਤ ਦਾ ਤਿਉਹਾਰ

PPN2201201815ਸੁਜਾਨਪੁਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਬਸੰਤ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਤੇ ਕਾਲਜ ਦੀ ਪ੍ਰਿੰਸੀਪਲ ਭੁਪਿੰਦਰ ਕੌਰ  ਨੇ ਕਿਹਾ ਕਿ ਸਾਡਾ ਦੇਸ਼ ਮੇਲਿਆਂ ਤਿੳਹਾਰਾਂ ਦਾ ਦੇਸ਼ ਹੈ ਜਿਥੇ ਹਰ ਦਿਨ ਕੋਈ ਨਾ ਕੋਈ ਤਿੳਹਾਰ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਬਸੰਤ ਰੁੱਤ ਹੱਸਣ, ਖੇਡਣ, ਨੱਚਣ, ਗਾਉਣ ਤੇ ਖੁਸ਼ੀਆਂ ਮਨਾਉਣ ਦੀ ਰੁੱਤ ਮੰਨੀ ਗਈ ਹੈ।ਉਨ੍ਹਾਂ ਕਿਹਾ ਕਿ ਇਹ ਤਿਉਹਾਰ ਖਸ਼ੀਆਂ ਖੇੜਿਆ, ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।ਉਨ੍ਹਾ ਕਿਹਾ ਕਿ ਮੌਸਮ ਵਿਚ ਪਰਿਵਰਤਨ ਆਉਣ ਨਾਲ ਸਮੁੱਚੀ ਪ੍ਰਕਿਰਤੀ ਝੂਮ ਉਠਦੀ ਹੈ।ਉਨ੍ਹਾਂ ਕਿਹਾ ਕਿ ਇਸ ਦਿਨ ਗਿਆਨ ਦੀ ਦੇਵੀ ਮਾਤਾ ਸਰਸਵਤੀ ਦੀ ਪੂਜਾ ਕੀਤੀ ਜਾਦੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸੱਚ ਦੇ ਮਾਰਗ ਤੇ ਚੱਲਣ ਅਤੇ ਗਿਆਨ ਹਾਸਿਲ ਕਰਨ।ਇਸ ਮੌਕੇ ਅਸਿਸਟੈਟ ਪ੍ਰੋਫੈਸਰ ਸੁਖਜਿੰਦਰ ਕੌਰ, ਡਾ. ਅਰਜਨ ਸਿੰਘ, ਗੁਰਪ੍ਰਤਾਪ ਸਿੰਘ, ਇੰਦੂ ਬਾਲਾ, ਰੁਚੀ ਮਹਾਜਨ, ਸੀਤਲ ਮਹਾਜਨ, ਸੁਖਦੀਪ ਕੌਰ, ਸਾਲੂ ਦੇਵੀ, ਭਾਵਨਾ, ਗੁਰਜੀਤ ਕੌਰ, ਤਨੂ ਸਲਾਰੀਆ, ਨੇਹਾ ਹਰਚੰਦ, ਸਵੇਤਾ, ਗੁਲਕਿਰਨ ਕੌਰ, ੳਮ ਪ੍ਰਕਸ਼ ਪੰਕਜ, ਦੋਹਿਤਾ, ਕਮਲਜੀਤ ਕੌਰ, ਵਨੀਤਾ, ਪ੍ਰੀਆ, ਨੀਰਜ ਕੁਮਾਰ ਆਦਿ ਹਾਜਿ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply