Monday, October 12, 2026

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਐਸ.ਡੀ.ਐਮ ਸਮਰਾਲਾ ਨੂੰ ਯੂਨੀਅਨ ਦਾ ਕੈਲੰਡਰ ਭੇਂਟ

PPN2401201816ਸਮਰਾਲਾ, 24 ਜਨਵਰੀ (ਪੰਜਾਬ ਪੋਸਟ-ਕੰਗ) – ਪੰਜਾਬ ਨੰਬਰਦਾਰ ਯੂਨੀਅਨ (ਰਜਿ: 643) ਦਾ ਤਹਿਸੀਲ ਸਮਰਾਲਾ ਦਾ ਵਫਦ ਤਹਿਸੀਲ ਅਤੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਖੱਟਰਾਂ ਦੀ ਅਗਵਾਈ ਹੇਠ ਐਸ.ਡੀ.ਐਮ ਸਮਰਾਲਾ ਅਮਿਤ ਬੈਂਬੀ ਨੂੰ ਮਿਲ ਕੇ ਨੰਬਰਦਾਰ ਯੂਨੀਅਨ ਦਾ ਕੈਲੰਡਰ ਭੇਟ ਕੀਤਾ।ਇਸ ਮੌਕੇ ਐਸ.ਡੀ.ਐਮ ਨੇ ਸਮੂਹ ਨੰਬਰਦਾਰਾਂ ਨੂੰ ਵਧਾਈ ਦਿੱਤੀ। ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਨੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਵੱਲ ਵੀ ਐਸ.ਡੀ.ਐਮ ਦਾ ਧਿਆਨ ਦਿਵਾਇਆ ਤਾਂ ਉਨਾਂ ਨੇ ਨੰਬਰਦਾਰਾਂ ਅਤੇ ਯੂਨੀਅਨ ਨੂੰ ਪੇਸ਼ ਆ ਰਹੀਆਂ ਔਕੜਾਂ ਸਬੰਧੀ ਪ੍ਰਸ਼ਾਸ਼ਨ ਵਲੋਂ ਹਰ ਕਿਸਮ ਦੇ ਸਹਿਯੋਗ ਦਾ ਵਸ਼ਵਾਸ ਦਿਵਾਇਆ।ਵਫਦ ਵਿੱਚ ਜਰਨਲ ਸਕੱਤਰ ਹਰਮਿੰਦਰ ਸਿੰਘ ਪੂਰਬਾ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਸ਼ਮਸ਼ਪੁਰ, ਮੋਹਣ ਸਿੰਘ ਚਹਿਲਾਂ, ਗੁਰਮੀਤ ਸਿੰਘ ਮੰਜਾਲੀ ਕਲਾਂ, ਧਰਮਪਾਲ ਪੂਰਬਾ ਅਤੇ ਪ੍ਰੈਸ ਸਕੱਤਰ ਰਣਜੀਤ ਸਿੰਘ ਮਾਣਕੀ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply