Tuesday, May 21, 2024

ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਵਿਖੇ ਨੈਸ਼ਨਲ ਸਾਇੰਸ ਟੇਲੈਂਟ ਸਰਚ ਐਗਜਾਮੀਨੇਸ਼ਨ ਹੋਇਆ

PPN2401201817ਮਲੋਟ, 24 ਜਨਵਰੀ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਯੂਨੀਫਾਇਡ ਕੌਸ਼ਲ (ਐਜੂਕੇਸ਼ਨਲ ਆਰਗੇਨਾਈਜ਼ੇਸ਼ਨ) ਹੈਦਰਾਬਾਦ ਵਲੋਂ ਨੈਸ਼ਨਲ ਸਾਇੰਸ ਟੇਲੈਂਟ ਸਰਚ ਐਗਜਾਮੀਨੇਸ਼ਨ ਲਿਆ ਗਿਆ, ਜਿਸ ਵਿੱਚ ਨੈਸ਼ਨਲ ਪੱਧਰ `ਤੇ ਗਿਆਰਵੀਂ ਅਤੇ ਬਾਰਵੀਂ ਸ਼ੇ੍ਣੀ ਦੇ ਸਾਇੰਸ ਗਰੁੱਪ ਦੇ 50 ਵਿਦਿਆਰਥੀਆਂ ਨੇ ਭਾਗ ਲਿਆ।ਇਸ ਟੈਸਟ ਦਾ ਸਿਲੇਬਸ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਨਾਲ ਸਬੰਧਿਤ ਹੁੰਦਾ ਹੈ।ਸਾਰੇ ਪ੍ਰਸ਼ਨ ਅਬਜੈਕਟਿਵ ਹੁੰਦੇ ਹਨ ਅਤੇ ਨੈਗੇਟਿਵ ਮਾਰਕਿੰਗ ਕੀਤੀ ਜਾਂਦੀ ਹੈ।ਵਿਜੈ ਗਰਗ ਪਿ੍ੰਸੀਪਲ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਮੰਡੀ ਹਰਜੀ ਰਾਮ ਨੇ ਦੱਸਿਆ ਇਹ ਪੇਪਰ ਨੀਟ (ਯੂ.ਜੀ) ਅਤੇ ਜੇ.ਈ.ਈ ਮੇਨ ਦੇ ਪੈਟਰਨ `ਤੇ ਲਿਆ ਜਾਦਾ ਹੈ, ਜੋ ਬਾਅਦ ਵਿੱਚ ਇਹਨਾ ਪੀ੍ਖਿਆਵਾਂ ਵਾਸਤੇ ਬਹੁਤ ਸਹਾਈ ਸਿੱਧ ਹੁੰਦਾ ਹੈ।ਇਸ ਪ੍ਰੀਖਿਆ ਵਿਚੋਂ ਫਸਟ, ਸੈਕਿੰਡ ਤੇ ਥਰਡ ਆਉਣ ਵਾਲੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਤੇ ਵਜੀਫੇ ਦਿੱਤੇ ਜਾਂਦੇ ਹਨ।ਇਹਨਾਂ ਇਮਤਿਹਾਨਾਂ ਦਾ ਸਾਰਾ ਪ੍ਰਬੰਧ ਸੁਨੀਲ ਕੁਮਾਰ ਲੈਕਚਰਾਰ ਤੇ ਲੈਕਚਰਾਰ ਸ੍ਰੀਮਤੀ ਸ੍ਰੇਸ਼ਟਾ ਨੇ ਕੀਤਾ।ਪ੍ਰੀਖਿਆਵਾਂ ਦੀ ਸਾਰੀ ਫੀਸ ਰਾਕੇਸ਼ ਕੁਮਾਰ ਅਗਰਵਾਲ ਸ੍ਰੀ ਮੁਕਤਸਰ ਸਾਹਿਬ ਅਤੇ ਰਾਕੇਸ਼ ਕੁਮਾਰ ਬੰਗਲੋਰ ਵਲੋ ਬੱਚਿਆਂ ਦੀ ਭਲਾਈ ਲਈ ਦਾਨ ਵਜੋਂ ਦਿੱਤੀ ਗਈ।ਜਿੰਨਾਂ ਦਾ ਪਿ੍ੰਸੀਪਲ ਵਲੋਂ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ ਗਿਆ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply