Tuesday, August 25, 2026

ਰੁੱਖੜਾ

ਸਾਡੇ ਵਿਹੜੇ ਦੇ ਵਿੱਚ ਰੁੱਖੜਾ,
ਮੇਰਾ ਦੇਖ ਕੇ ਹੱਸਦਾ ਮੁੱਖੜਾ,
ਥੱਕ ਹਾਰ ਕੇ ਜਦ ਮੈਂ
ਛਾਵੇਂ ਏਸ ਦੀ ਬਹਿੰਦਾ ਹਾਂ
ਮਾਂ ਮੇਰੀ ਦੀ ਗੋਦੀ ਵਰਗਾ
ਨਿੱਘ ਮਾਣਦਾ ਰਹਿੰਦਾ ਹਾਂ।

ਏਥੇ ਕਿੰਨੇ ਆਲ੍ਹਣੇ ਦਿਸਦੇ
ਜੋ ਭਰੇ ਨੇ ਬੋਟਾਂ ਦੇ
ਕਿਉਂ ਕੱਟਣ `ਤੇ ਆਏ
ਵੱਸ ਪੈ ਕੇ ਨੋਟਾਂ ਦੇ
ਸਾਹ ਵੀ ਮੁੱਲ ਮਿਲਣੇ ਨੇ
ਸੱਚੀ ਗੱਲ ਮੈਂ ਕਹਿੰਦਾ ਹਾਂ
ਮਾਂ ਮੇਰੀ ਦੀ ਗੋਦੀ ਵਰਗਾ
ਨਿੱਘ ਮਾਣਦਾ ਰਹਿੰਦਾ ਹਾਂ।

ਜੇ ਰੁੱਖ ਹੀ ਗਏ ਗਵਾਚ
ਠੰਢੀ ਛਾਂ ਫਿਰ ਲੱਭਣੀ ਨਹੀਂ
ਵਿੱਚ ਸੁੰਨੀਆਂ ਥਾਵਾਂ ‘ਰੰਮੀ’
ਪਾਈ ਕੋਠੀ ਫੱਬਣੀ ਨਹੀਂ
ਸੁਣ ਕੂਕ ਪਪੀਹੇ ਵਾਲੀ
ਡੂੰਘੇ ਵਹਿਣੀ ਵਹਿੰਦਾ ਹਾਂ
ਮਾਂ ਮੇਰੀ ਦੀ ਗੋਦੀ ਵਰਗਾ
ਨਿੱਘ ਮਾਣਦਾ ਰਹਿੰਦਾ ਹਾਂ।

Raminder Faridkoti

 

 

 

 

 
ਰਮਿੰਦਰ ਫਰੀਦਕੋਟੀ
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋ- 98159-53929

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply