ਕੁੱਝ ਖੁਸ਼ੀਆਂ ਗਮਾਂ ਦੇ ਵਿਚੋਂ ਲੰਘ ਕੇ ਆਉਂਦੀਆਂ ਨੇ
ਲੱਗੇ ਦਰਦ ਨੂੰ ਇਹ ਖੁਸ਼ੀਆਂ ਕਦੋਂ ਦਬਾਉਂਦੀਆਂ ਨੇ।
ਜਮਾਨਾ ਹੀ ਰੋਲ ਦਿੰਦਾ ਹੈ ਕਈਆਂ ਨੂੰ ਇਥੇ ਹੁਣ
ਕੱਚੇ ਢਾਰਿਆਂ ਨੂੰ ਚੁਬਾਰੇ ਦੀਆਂ ਕੰਧਾਂ ਢਾਉਂਦੀਆਂ ਨੇ।
ਗੱਲਾਂਬਾਤਾਂ ਨਾਲ ਢਿੱਡ ਭਰਦਾ ਕਿਸੇ ਦਾ ਕਦੇ ਨਾ
ਭੁੱਖੀਆਂ ਆਂਦਰਾਂ ਟੁੱਕੜਾ ਅੰਨ ਦਾ ਚਾਹੁੰਦੀਆਂ ਨੇ।
ਐਂਵੇਂ ਤਾਂ ਨਹੀਂ ਜੀਅ ਕਰਦਾ ਕਿਸੇ ਦਾ ਮਰਨੇ ਨੂੰ
ਮਰਨ ਲਈ ਮਜ਼ਬੂਰ ਮਜ਼ਬੂਰੀਆਂ ਕਰਾਉਂਦੀਆਂ ਨੇ।
ਹਾਥੀ ਦੇ ਦੰਦ ਖਾਣ ਵਾਲੇ ਹੋਰ ਵਿਖਾਣ ਵਾਲੇ ਹੋਰ
ਬੇਈਮਾਨਾਂ ਦੀਆਂ ਚਾਲਾਂ ਨਾ ਸਾਡੇ ਮਨਭਾਉਂਦੀਆਂ ਨੇ।
ਮੇਰੇ ਵਾਂਗ ਗੁਰਬਤ ਹੰਢਾ ਰਹੀ ਹੈ ਪਰਜਾ ਬਹੁਤੀ
ਪਤਾ ਨਹੀ ਕਿਹੜੇ ਵਿਕਾਸ ਦੇ ਗੀਤ ਸਰਕਾਰਾਂ ਗਾਉਂਦੀਆਂ ਨੇ।
ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ
ਸਮਰਾਲਾ।
ਮੋ – 70091 07300