Monday, April 13, 2026

ਫਤਹਿ ਬੁਲਾਉਣ ਵਾਲੇ ਵਿਦਿਆਰਥੀਆਂ ਨੂੰ ਕੁੱਟਣ ਵਾਲੇ ਮੱਲੀਆਂ ਦੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੇ ਮੰਗੀ ਮੁਆਫੀ

PPN3171409

ਜੰਡਿਆਲਾ ਗੁਰੂ, 30 ਜੁਲਾਈ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਪਿੰਡ ਮੱਲੀਆਂ ਦੇ ਇਕ ਪ੍ਰਾਈਵੇਟ ਸਕੂਲ ਵਿਚ ਵਿਦਿਆਰਥੀਆਂ ਵਲੋਂ ਗੁਰਸਿੱਖ ਅਧਿਆਪਕ ਨੂੰ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਬੁਲਾਉਣ ਤੇ ਪ੍ਰਿੰਸੀਪਲ ਵਲੋਂ ਦਸਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਗਰਾਊਂਡ ਵਿਚ ਸੋਟੀਆਂ ਨਾਲ ਕੁੱਟਿਆ ਗਿਆ ਸੀ। ਇਸ ਕੁੱਟਮਾਰ ਦੋਰਾਨ ਇਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਦੇ ਹੱਥ ਦੀ ਇਕ ਉਂਗਲ ਉਪੱਰ ਸੱਟ ਵੀ ਲੱਗ ਗਈ ਸੀ।  ਜਿਸ ਨੇ ਘਰ ਜਾ ਕੇ ਜਦ ਅਪਨੇ ਮਾਪਿਆਂ ਨੂੰ ਇਸ ਬਾਰੇ ਦੱਸਿਆ ਤਾਂ ਉਹਨਾ ਨੇ ਪ੍ਰਿੰਸੀਪਲ ਦੇ ਇਸ ਵਤੀਰੇ ਪ੍ਰਤੀ ਗੁੱਸੇ ਦਾ ਇਜ਼ਹਾਰ ਕੀਤਾ।ਇਸ ਘਟਨਾ ਬਾਰੇ ਪੱਤਰਕਾਰਾਂ ਨੂੰ ਪਤਾ ਲੱਗਾ ਤਾਂ ਪੀੜਤ ਪਰਿਵਾਰ ਅਤੇ ਕਲਾਸ ਦੇ ਵਿਦਿਆਰਥੀਆਂ ਦੀ ਸ਼ਿਕਾਇਤ ਨੂੰ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਕੇ ਪੂਰੀ ਕੋਮ ਨੂੰ ਪ੍ਰਿੰਸੀਪਲ ਦੇ ਇਸ ਵਤੀਰੇ ਪ੍ਰਤੀ ਜਾਗਰੂਕ ਕਰਵਾਇਆ।ਪ੍ਰਿੰਸੀਪਲ ਦੇ ਇਸ ਵਤੀਰੇ ਪ੍ਰਤੀ ਖਬਰ ਪੜ੍ਹ ਕੇ ਲੋਕਾਂ ਖਾਸ ਕਰ ਸਿੱਖਾਂ ਵਿੱਚ ਫੈਲੇ ਗੁੱਸੇ ਤੇ ਵਿਰੋਧ ਦੀ ਭਾਵਨਾ ਨੂੰ ਦੇਖਦਿਆਂ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਪ੍ਰੈਸ ਕਾਨਫਰੰਸ ਬੁਲਾਈ ਗਈ, ਜਿਸ ਵਿੱਚ ਵੱਖ-ਵੱਖ ਅਖਬਾਰਾਂ ਤੇ ਚੈਨਲਾਂ ਨਾਲ ਸਬੰਧਤ ਪੱਤਰਕਾਰ ਪਹੁੰਚੇ ਅਤੇ ਕੱਲ੍ਹ ਤੱਕ ਪਾਣੀ ਨਾ ਪਿਲਾਉਣ ਵਾਲੇ ਪ੍ਰਿੰਸੀਪਲ ਨੇ ਪੱਤਰਕਾਰਾਂ ਦੀ ਟੀਮ ਦੀ ਚੰਗੀ ਆਉ ਭਗਤ ਕੀਤੀ।ਇਸ ਮੋਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਾਬਾ ਗੱਜਣ ਸਿੰਘ ਤਰਨਾ ਦਲ ਦੇ ਭਰਾ ਵੀ ਮੋਜੂਦ ਸਨ ।ਪੱਤਰਕਾਰਾਂ ਦੇ ਸਾਹਮਣੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਅਤੇ ਸਰੀਰਕ ਸਿੱਖਿਆ ਦੇ ਅਧਿਆਪਕ ਰਵਰੂਪ ਸਿੰਘ ਨੇ ਸਮੁੱਚੀ ਸਿੱਖ ਕੋਮ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਨਾਂ ਦੀ ਗਲਤੀ ਨਾਲ ਅਗਰ ਕਿਸੇ ਦੀਆਂ ਭਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਸਾਰਿਆਂ ਪਾਸੋਂ ਮੁਆਫੀ ਮੰਗਦੇ ਹਨ ।ਉਹਨਾ ਕਿਹਾ ਕਿ ਹੁਣ ਸਕੂਲ ਵਿਚ ਕਿਸੇ ਵੀ ਵਿਦਿਆਰਥੀ ਨੂੰ ਫਤਿਹ ਬੁਲਾਉਣ ਤੋਂ ਨਹੀਂ ਰੋਕਿਆ ਜਾਵੇਗਾ।ਪ੍ਰੈਸ ਕਾਨਫਰੰਸ ਦੋਰਾਨ ਸਕੂਲ ਦੇ ਪ੍ਰਿੰਸੀਪਲ ਨੇ ਆਪਣੀ ਗੱਲ ਸ਼ੁਰੂ ਵੀ ਫਤਹਿ ਅਤੇ ਖਤਮ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਬੁਲਾ ਕੇ ਕੀਤੀ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply