Saturday, December 28, 2024

ਸਹਾਰਨਪੁਰ ਗੁਰਦੁਆਰੇ ਜਿਹੀ ਘਟਨਾ ਕਿਤੇ ਹੋਰ ਨਾ ਵਾਪਰੇ ਸਰਕਾਰਾਂ ਚਿੰਤਤ ਹੋਣ -ਕੰਵਰਬੀਰ ਸਿੰਘ

ਆਈ.ਐਸ.ਓ. ਵੱਲੋਂ ਘਟਨਾ ਦੀ ਨਿੰਦਾ

PPN3171408

ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ.) ਦੇ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਸ੍ਰ: ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਦਿਨੀਂ ਯੂ.ਪੀ. ਦੇ ਸਹਾਰਨਪੁਰ ਜਿਲ੍ਹੇ ਦੇ ਥਾਣਾ ਕੁੱਤਬਸ਼ੇਰ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਜੋ ਪਥਰਾਅ ਕੀਤਾ ਗਿਆ ਹੈ ਉਸ ਦੀ ਜਥੇਬੰਦੀ ਸਖਸ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਯੂ.ਪੀ. ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕੰਵਰਬੀਰ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਜਾਨ-ਮਾਲ ਦੀ ਪੂਰੀ ਜਿੰਮੇਵਾਰੀ ਸਬੰਧਤ ਸਰਕਾਰਾਂ ਦੀ ਬਣਦੀ ਹੈ ਅਤੇ ਅਜਿਹੀ ਘਟਨਾ ਦੁਬਾਰਾ ਹੋਰ ਕਿਤੇ ਨਾ ਵਾਪਰੇ ਇਸ ਲਈ ਕੇਂਦਰ ਸਰਕਾਰ ਚਿੰਤਤ ਹੋਵੇ ਅਤੇ ਭਾਰਤ ਵਿੱਚ ਜਿੱਥੇ-ਜਿੱਥੇ ਵੀ ਸਿੱਖ ਵੱਸਦੇ ਹਨ ਉਨ੍ਹਾ ਦੇ ਗੁਰਧਾਮਾਂ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਾਰਤੀ ਹੁੱਲੜਬਾਜਾਂ ਵੱਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ ਹੈ ਉਨ੍ਹਾਂ ਦੀ ਸ਼ਨਾਖਤ ਕਰਕੇ ਬਣਦੀ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਯੂ.ਪੀ. ਸਰਕਾਰ ਲਿਆਵੇ, ਜਿਸ ਨਾਲ ਮਾਹੌਲ ਸ਼ਾਂਤ ਕੀਤਾ ਜਾ ਸਕੇ। ਕੰਵਰਬੀਰ ਸਿੰਘ ਨੇ ਕਿਹਾ ਕਿ ਬਾਰ-ਬਾਰ ਸਿੱਖਾਂ ਦੇ ਜਜ਼ਬਾਤਾਂ ਨਾਲ ਜਿਹੜੇ ਸ਼ਰਾਰਤੀ ਲੋਕ ਖੇਡ ਰਹੇ ਹਨ ਉਨ੍ਹਾਂ ਨੂੰ ਜਥੇਬੰਦੀ ਚੇਤਾਵਨੀ ਦਿੰਦੀ ਹੈ ਕਿ ਉਹ ਅਜਿਹਾ ਕਰਨਾ ਬੰਦ ਕਰ ਦੇਣ ਨਹੀਂ ਤਾਂ ਇਸਦਾ ਸਖਤ ਜਵਾਬ ਦਿੱਤਾ ਜਾਵੇਗਾ।

Check Also

ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …

Leave a Reply