ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿੱਖੀ ਅਤੇ ਸਿੱਖੀ ਸਰੂਪ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਹਾਤੀ ਖੇਤਰ ਦੇ ਪਿੰਡ ਚੀਚਾ ਵਿਖੇ ਸੰਨ 2003 ਵਿੱਚ ਗੁਰੂ ਘਰ ਦੇ ਅਨਿਨ ਸੇਵਕ ਤੇ ਸੰਥਾਪਕ ਮੈਂਬਰ ਕਾਰਜ ਸਿੰਘ ਯੂ.ਐਸ.ਏ ਤੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਦੇ ਪ੍ਰਬੰਧਾਂ ਹੇਠ ਹੋਂਦ ਵਿੱਚ ਆਈ, `ਲੰਗਰੁ ਚਲੈ ਗੁਰ ਸਬਦਿ` ਸੰਸਥਾ ਵਲੋਂ ਸਮੇਂ-ਸਮੇਂ `ਤੇ ਗੁਰਮਤਿ ਟਰੇਨਿੰਗ ਕੈਂਪ, ਗੁਰਮਤਿ ਕਲਾਸਾਂ, ਗੁਰਬਾਣੀ ਸੰਥਿਆ, ਸੈਮੀਨਾਰ, ਦਸਤਾਰ ਟਰੇਨਿੰਗ ਕੈਂਪ, ਗੁਰਮਤਿ ਸਮਾਗਮ, ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਂਦੇ ਹਨ।
ਕਾਰਜ ਸਿੰਘ ਯੂ.ਐਸ.ਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ, ਡੇਰਾਵਾਦ, ਪਖੰਡਵਾਦ, ਗੁਰੂਡੰਮ ਤੇ ਰਾਜਨੀਤਿਕ ਤੋਂ ਦੂਰੀ ਬਣਾ ਕੇ ਮੀਰੀ-ਪੀਰੀ ਦੇ ਸੁਮੇਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਸਮਰਪਿਤ ਹੋ ਕੇ ਪ੍ਰਚਾਰ ਕਰ ਰਹੀ ਹੈ।ਸੰਸਥਾ ਵੱਲੋਂ ਪ੍ਰਚਾਰ ਤੋਂ ਇਲਾਵਾ ਗਰੀਬ ਸਕੂਲੀ ਬੱਚਿਆਂ ਨੂੰ ਕਿਤਾਬਾਂ ਤੇ ਵਰਦੀਆਂ ਤੋਂ ਇਲਾਵਾ ਸਕੂਲਾਂ ਨੂੰ ਕੰਪਿਊਟਰ, ਆਰ.ਓ ਸਿਸਟਮ, ਜਰਨੇਟਰ ਤੇ ਲੋੜ ਅਨੁਸਾਰ ਹੋਰ ਸਮੱਗਰੀ ਭੇਂਟ ਵੀ ਕੀਤੀ ਜਾਂਦੀ ਹੈ ਤੇ ਸਮਾਜਿਕ ਬੁਰਾਈਆਂ ਵਿਰੁੱਧ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਸਮੇਂ-ਸਮੇਂ ਪਰਵਾਸੀ ਸਿੱਖ ਵੀ ਸੰਸਥਾ ਨੂੰ ਬਲ ਬਖਸ਼ਦੇ ਹਨ।ਸੰਸਥਾ ਦੇ ਪ੍ਰਚਾਰਕ ਗੁਰਬਿੰਦਰ ਸਿੰਘ ਸਰਹਾਲੀ ਕਨੇਡਾ ਵਿੱਚ ਇੱਕ ਸਾਲ ਦਾ ਪ੍ਰਚਾਰ ਕਰਕੇ ਵਾਪਸ ਆ ਗਏ ਹਨ, ਜਦਕਿ ਹੁਣ ਕੁਲਵਿੰਦਰ ਸਿੰਘ ਸਭਰਾਅ ਤੇ ਚਮਕੌਰ ਸਿੰਘ ਸਭਰਾਅ ਜਰਮਨ ਵਿੱਚ ਗਏ ਹਨ।ਨਵਜੋਤ ਕੌਰ ਤੇ ਕੰਵਲਜੀਤ ਸਿੰਘ ਅਮਰੀਕਾ ਦੀ ਪ੍ਰਚਾਰ ਯਾਤਰਾ ਵਾਸਤੇ ਜਾ ਰਹੇ ਹਨ।
ਕਾਰਜ ਸਿੰਘ ਨੇ ਕਿਹਾ ਕਿ ਸੰਸਥਾ ਦੇ ਮੈਂਬਰ ਡਾ. ਗੁਰਬਲਜੀਤ ਸਿੰਘ ਮੀਤ ਪ੍ਰਧਾਨ, ਮੋਹਨਜੀਤ ਸਿੰਘ ਪਟਵਾਰੀ, ਨਿਰਵੈਰ ਸਿੰਘ ਨੱਥੂਪੁਰਾ, ਡਾ. ਜਸਮਿੰਦਰਜੀਤ ਸਿੰਘ ਹੁਸ਼ਿਆਰਨਗਰ, ਸੁਖਦੀਪ ਸਿੰਘ ਚੀਚਾ, ਕੰਵਲਜੀਤ ਸਿੰਘ ਹੁਸ਼ਿਆਰ ਨਗਰ ਵੱਲੋਂ ਪ੍ਰਬੰਧਕੀ ਢਾਂਚੇ ਵਿੱਚ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਪ੍ਰਚਾਰਕ ਨਿਸ਼ਾਨ ਸਿੰਘ ਭੈਣੀ, ਨਿਸ਼ਾਨ ਸਿੰਘ ਮਾਲੂਵਾਲ, ਗੋਪਾਲ ਸਿੰਘ ਰਾਜਾਸਾਂਸੀ, ਗੁਰਪ੍ਰੀਤ ਸਿੰਘ ਜੋਤੀ ਸ਼ਾਹ, ਜਗਦੀਪ ਸਿੰਘ ਸੈਯਦਪੁਰ, ਨਵਜੋਤ ਕੌਰ ਹੁਸ਼ਿਆਰਨਗਰ, ਜਗਰੂਪ ਕੌਰ ਸਰਾਂ ਵੱਲੋਂ ਜੀ ਜਾਨ ਨਾਲ ਯਤਨਸ਼ੀਲ ਹਨ।ਉਨਾਂ ਦੱਸਿਆ ਕਿ ਸੰਸਥਾ ਦੇ ਚੀਚਾ, (ਠੱਕਰਪੁਰਾ ਪੱਟੀ) ਸਰਾਂ ਅਮਾਨਤ ਖਾਂ, ਲੋਪੋਕੇ ਚੋਗਾਵਾਂ ਵਿਖੇ ਪ੍ਰਚਾਰ ਕੇਂਦਰ ਸਫਲਤਾਪੂਰਵਕ ਚੱਲ ਰਹੇ ਹਨ।ਜਿਥੋਂ ਸਿੱਖ ਸੰਗਤਾਂ ਨੂੰ ਸਿੱਖ ਰਵਾਇਤਾਂ ਤੇ ਪਰੰਪਰਾਵਾਂ ਦੇ ਅਨੁਕੂਲ ਵਿਰਾਸਤੀ ਸਿੱਖੀ ਜੀਵਨ ਜਾਂਚ ਦਾ ਲਾਹਾ ਮਿਲਦਾ ਹੈ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media