ਪੁੱਕਾ ਨੇ ਮਨਾਇਆ ਆਪਣਾ ਤੀਜਾ ਸਥਾਪਨਾ ਦਿਵਸ
ਚੰਡੀਗੜ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਅਨਏਡਿਡ ਕਾਲੇਜ਼ਿਜ਼ ਐਸੋਸਿਏਸ਼ਨ (ਪੁੱਕਾ) ਦੀ ਚੰਡੀਗੜ ਹੋਈ ਸਲਾਨਾ ਜਨਰਲ ਮੀਟਿੰਗ ਵਿੱਚ ਡਾ. ਅੰਸ਼ੂ ਕਟਾਰੀਆ ਨੂੰ ਲਗਾਤਾਰ ਤੀਜੇ ਸਾਲ ਦੇ ਲਈ ਵੀ ਪੁੱਕਾ ਦਾ ਪ੍ਨੈਜੀਡੈਂਟ ਚੁਣਿਆ ਗਿਆ।ਇਸ ਮੀਟਿੰਗ ਵਿੱਚ ਪੁੱਕਾ ਦੇ ਕਾਰਜਕਾਰਣੀ ਮੈਂਬਰ ਹਾਜਰ ਸਨ।ਸਰਵਸੰਮਤੀ ਨਾਲ ਹੋਈ ਚੋਣ ਦੌਰਾਨ ਤੀਜੇੇ ਸਾਲ ਲਈ ਐਡਵੋਕੇਟ ਅਮਿਤ ਸ਼ਰਮਾ (ਏ.ਸੀ.ਈ.ਟੀ ਅਮ੍ਰਿਤਸਰ) ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਫਤਹਿ ਗਿੱਲ (ਆਦੇਸ਼ ਗਰੁੱਪ ਘੜੂੰਆ) ਮੀਤ, ਗੁਰਪ੍ਰੀਤ ਸਿੰਘ (ਯੂਨੀਵਰਸਲ ਗਰੁੱਪ, ਲਾਲੜੂ) ਜਨਰਲ ਸੈਕਰੇਟਰੀ, ਅਸ਼ੋਕ ਗਰਗ (ਸਵਾਈਟ ਬਨੂੰੜ) ਖਜਾਨਚੀ, ਗੁਰਕੀਰਤ ਸਿੰਘ (ਗੁਲਜਾਰ ਗਰੁੱਪ ਲੁਧਿਆਣਾ) ਜੁਆਇੰਟ ਸੈਕਰੇਟਰੀ-1, ਸੀ.ਏ ਰੇਨੂੰ ਅਰੌੜਾ (ਐਸ.ਪੀ.ਸੀ.ਈ.ਟੀ, ਲਾਲੜੂ) ਜੁਆਇੰਟ ਸੈਕਰੇਟਰੀ-2, ਰਾਜੇਸ਼ ਗਰਗ (ਭਾਰਤ ਗਰੁੱਪ ਆਫ ਇੰਸਚੀਊਸ਼ਨਸ) ਐਮ.ਆਰ.ਐਸ-ਪੀ.ਟੀ.ਯੂ ਬਠਿੰਡਾ ਕੋਆਰਡੀਨੇਟਰ, ਸੀ.ਏ ਮਨਮੋਹਨ ਗਰਗ (ਗੁਰੂਕੁੱਲ ਵਿਦਿਆਪੀਠ, ਬਨੂੰੜ) ਨੂੰ ਫਾਈਨਾਂਸ ਸੈਕਟਰੀ ਚੁਣਿਆ ਗਿਆ।
ਇਸ ਤੋਂ ਇਲਾਵਾ ਮਾਨਵ ਧਵਨ (ਪੰਜਾਬ ਗਰੁੱਪ ਆਫ ਕਾਲੇਜਿਸ, ਲਾਲੜੂ); ਟਰਾਈਸਿਟੀ ਕੋਰਡੀਨੇਟਰ, ਮਿ: ਚੈਰੀ ਗੋਇਲ (ਵਿਦਿਆਰਤਨ ਕਾਲੇਜ, ਸੰਗਰੂਰ), ਮਾਲਵਾ ਕੋਰਡੀਨੇਟਰ-1, ਮੌਂਟੀ ਗਰਗ (ਕੇਸੀਟੀ ਕਾਲੇਜ, ਫਤਿਹਗੜ), ਮਾਲਵਾ ਕੋਰਡੀਨੇਟਰ-2, ਡਾ: ਅਕਾਸ਼ਦੀਪ ਸਿੰਘ (ਗਲੋਬਲ ਇੰਸੀਚਿਊਟ, ਅੰਮ੍ਰਿਤਸਰ) ਮਾਝਾ ਕੋਰਡੀਨੇਟਰ ਅਤੇ ਮਿ: ਸੰਜੀਵ ਚੋਪੜਾ, (ਐਚ.ਆਈ.ਐਮ.ਟੀ ਜਲੰਧਰ), ਦੁਆਬਾ ਕੋਰਡੀਨੰਟਰ ਚੁਣੇ ਗਏ।ਡਾ: ਗੁਨਿੰਦਰਜੀਤ ਸਿੰਘ ਜਵੰਦਾ (ਭਾਈ ਗੁਰਦਾਸ) ਨੂੰ ਸਕਾਲਰਸ਼ਿਪ ਵਿਭਾਗ ਦੇ ਪ੍ਰਧਾਨ ਵਜਂੋ ਚੁਣਿਆ ਗਿਆ।
ਡਾ: ਅੰਸ਼ੂ ਕਟਾਰੀਆ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਪੁੱਕਾ ਮੈਂਬਰਾਂ ਦੇ ਸਹਿਯੋਗ ਨਾਲ ਨਾ ਸਿਰਫ ਆਪਣੇ ਦੋ ਸਾਲ ਸਫਲਤਾਪੂਰਵਕ ਪੂਰੇ ਕੀਤੇ ਬਲਕਿ ਅਨਏਡਿਡ ਕਾਲੇਜਿਸ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਹੋਰ ਸੰਸਥਾਵਾਂ ਦੇ ਨਾਲ ਮੁਕਾਬਲਾ ਵੀ ਕੀਤਾ।
ਇਸ ਤੋਂ ਇਲਾਵਾ ਪੁੱਕਾ ਨੇ ਨੇ ਅੱਜ ਆਪਣਾ ਤੀਜਾ ਸਥਾਪਨਾ ਦਿਵਸ ਮਨਾਇਆ।ਜਿਸ ਦੌਰਾਨ ਪਿਛਲੇ ਸਾਲ ਪੰਜਾਬ ਦੇ ਖਤਮ ਹੋ ਰਹੇ ਸਿੱਖਿਆ ਉਦਯੋਗ ਨੂੰ ਬਚਾਉਣ ਦੇ ਲਈ ਕੀਤੇ ਗਏ ਵੱਖ-ਵੱਖ ਕਾਰਜਾਂ ਬਾਰੇ ਚਾਨਣਾ ਪਾਇਆ ਗਿਆ।
ਸੀ.ਏ ਮਨਮੋਹਨ ਗਰਗ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ 51 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ 13 ਵੱਖ-ਵੱਖ ਸਿੱਖਿਆ ਸੰਸਥਾਵਾਂ ਇੱਕ ਪਲੇਟਫਾਰਮ `ਤੇ ਇਕੱਠੀਆਂ ਹੋਇਆਂ ਹਨ ਅਤੇ ਪੰਜਾਬ ਦੇ ਐਸ.ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਕਮ ਨੂੰ ਜਾਰੀ ਕਰਵਾਉਣ ਦੇ ਲਈ ਮਿਲ ਕੇ ਯਤਨ ਕੀਤੇ ਹਨ ਉਨਾਂ ਕਿਹਾ ਕਿ ਦੇਸ਼ ਦੇ 16 ਸੂਬਿਆਂ ਨੇ ਹੱਥ ਮਿਲਾਇਆ ਅਤੇ ਤਕਨੀਕੀ ਸੰਸਥਾਨਾਂ ਦੇ ਹਿੱਤਾਂ ਦੇ ਲਈ ਆਲ ਇੰਡੀਆ ਫੈਡਰੇਸ਼ਨ ਆਫ ਸੈਲਫ ਫਾਈਨੇਂਸਿੰਗ ਟੈਕਨੀਕਲ ਇੰਸਟੀਚਿਉਸ਼ਨ (ਏ.ਆਈ.ਐਫ.ਐਸ.ਐਫ.ਟੀ.ਆਈ) ਦੀ ਸਥਾਪਨਾ ਹੋਈ।
Punjab Post Daily Online Newspaper & Print Media