ਪਠਾਨਕੋਟ, 29 ਜਨਵਰੀ (ਪੰਜਾਬ ਪਸੋਟ ਬਿਊਰੋ) – ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਉਤਸਵ 31 ਜਨਵਰੀ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।ਜਿਸ ਦੇ ਸਬੰਧ ਵਿੱਚ ਗੁਰੂ ਰਵਿਦਾਸ ਸਭਾ (ਰਜਿ.) ਪਠਾਨਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵਿਸ਼ਾਲ ਸ਼ੋਭਾ ਯਾਤਰਾ 30 ਜਨਵਰੀ ਨੂੰ ਕੱਢੀ ਜਾਵੇਗੀ।ਇਹ ਜਾਣਕਾਰੀ ਕੁਲਵੰਤ ਸਿੰਘ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਸ਼ੋਭਾ ਯਾਤਰਾ ਵਿੱੱਚ ਸ਼ਾਮਲ ਹੋਣ ਲਈ ਸੰਗਤ ਦੀ ਧਾਰਮਿਕ ਆਸਥਾ ਜੁੜੀ ਹੋਈ ਹੈ ਅਤੇ ਸਕੂਲਾਂ ਦੇ ਬੱਚੇ ਵੀ ਇਸ ਵਿੱਚ ਹਿੱਸਾ ਲੈਂਦੇ ਹਨ। ਇਸ ਲਈ ਸੰਗਤ ਦੀ ਧਾਰਮਿਕ ਆਸਥਾ ਨੂੰ ਵੇਖਦੇ ਹੋਏ ਜ਼ਿਲ੍ਹਾ ਪਠਾਨਕੋਟ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 30 ਜਨਵਰੀ, 2018 ਨੂੰ ਬਾਅਦ ਦੁਪਹਿਰ 01:00 ਵਜੇ ਤੋਂ ਪਿਛਲੇ ਅੱਧੇ ਦਿਨ ਦੀ ਲੋਕਲ ਛੁੱਟੀ ਐਲਾਨੀ ਜਾਂਦੀ ਹੈ।
ਅਮਿਤ ਮਹਾਜਨ ਉਪ ਮੰਡਲ ਮੈਜਿਸਟਰੇਟ ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਗੁਰੂ ਰਵਿਦਾਸ ਸਭਾ (ਰਜਿ.) ਪਠਾਨਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 30 ਜਨਵਰੀ 2018 ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੇ ਸਨਮੁੱਖ ਤਹਿਸੀਲਦਾਰ ਪਠਾਨਕੋਟ ਦੀ ਡਿਊਟੀ ਸ਼ੋਭਾ ਯਾਤਰਾ ਦੌਰਾਨ 30 ਅਤੇ 31 ਜਨਵਰੀ, 2018 ਦੌਰਾਨ ਬਤੌਰ ਡਿਊਟੀ ਮੈਜਿਸਟਰੇਟ ਲਗਾਈ ਜਾਂਦੀ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media